ਨਸ਼ੇ ਕਾਰਨ ਇੱਕ ਹੋਰ ਨੋਜਵਾਨ ਦੀ ਮੌਤ - CRIME
ਜ਼ੀਰਾ 'ਚ ਰਹਿਣ ਵਾਲੇ 25 ਸਾਲਾ ਸ਼ਮਸ਼ੇਰ ਸਿੰਘ ਦੀ ਨਸ਼ਾ ਕਰਨ ਨਾਲ ਮੌਤ ਹੋ ਗਈ। ਹੁਣ ਤੱਕ ਨਸ਼ਾ ਸੈਂਕੜਿਆਂ ਨੌਜਵਾਨਾਂ ਦੀ ਮੌਤ ਦਾ ਕਾਰਣ ਬਣ ਚੁੱਕਿਆ ਹੈ।
![ਨਸ਼ੇ ਕਾਰਨ ਇੱਕ ਹੋਰ ਨੋਜਵਾਨ ਦੀ ਮੌਤ](https://etvbharatimages.akamaized.net/etvbharat/images/768-512-2880780-611-8025d614-3094-42a0-97dc-77f0c6d74e09.jpg)
ਫਿਰੋਜ਼ਪੁਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫਤਿਆਂ 'ਚ ਨਸ਼ਾ ਬੰਦ ਕਰਨ ਦੀ ਸਹੁੰ ਖਾਧੀ ਸੀ ਪਰ ਇਹ ਨਸ਼ਾ ਹੁਣ ਤੱਕ ਸੈਂਕੜਿਆਂ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਚੁੱਕਿਆ ਹੈ। ਜ਼ੀਰਾ ਦੇ ਪਿੰਡ ਮਲੋ 'ਚ ਰਹਿਣ ਵਾਲੇ 25 ਸਾਲਾ ਸ਼ਮਸ਼ੇਰ ਸਿੰਘ ਦੀ ਨਸ਼ਾ ਕਰਨ ਨਾਲ ਮੌਤ ਹੋ ਗਈ। ਮ੍ਰਿਤਕ ਪਿੱਛੇ ਆਪਣੇ ਦੋ ਬੱਚੇ 'ਤੇ ਵਿਧਵਾ ਪਤਨੀ ਨੂੰ ਛੱਡ ਗਿਆ ਹੈ। ਸ਼ਮਸ਼ੇਰ ਦੇ ਪਿਤਾ ਰਿਟਾਇਰਡ ਫੌਜੀ ਤਰਸੇਮ ਸਿੰਘ ਨੇ ਪਿੰਡ ਵਾਲਿਆਂ ਨਾਲ ਜਾ ਕੇ ਨਸ਼ਾ ਵੇਚਣ ਵਾਲਿਆ ਦੇ ਨਾਂਅ ਪੁਲਿਸ ਅਧਿਕਾਰੀਆਂ ਨੂੰ ਵੀ ਦਰਜ ਕਰਵਾ ਕੇ ਆਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆ ਵਿਰੁੱਧ ਕਾਰਵਾਈ ਜਰੂਰ ਕੀਤੀ ਜਾਵੇਗੀ।