ਫਿਰੋਜ਼ਪੁਰ: ਗੁਰੂ ਹਰਸਹਾਏ ਵਿੱਚ ਨੋਟ ਦੁੱਗਣੇ ਕਰਨ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਪੁਲਿਸ (Police) ਵੱਲੋਂ ਗ੍ਰਿਫਤਾਰ (arrest ) ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਇੱਕ ਲੱਖ ਚਾਲੀ ਹਜ਼ਾਰ ਦੇ ਅਸਲੀ ਅਤੇ ਦੋ ਲੱਖ ਅੱਸੀ ਹਜ਼ਾਰ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰੂਹਰਸਹਾਏ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਹਿਣਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸਦੇ ਕੋਲ ਬਾਈ ਕਨਾਲ ਜ਼ਮੀਨ ਹੈ ਅਤੇ ਆਪਣੀ ਜ਼ਮੀਨ ‘ਤੇ ਉਸ ਨੇ ਸਬਜ਼ੀ ਲਾਈ ਹੋਈ ਹੈ। ਉਸ ਨੇ ਦੱਸਿਆ ਕਿ ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਜਿਹੜਾ ਕਿ ਸਬਜ਼ੀ ਦੀ ਬਿਜਾਈ ਠੇਕੇ ਤੇ ਜ਼ਮੀਨ ਲੈ ਕੇ ਕਰਦਾ ਸੀ ਅਤੇ ਸਬਜ਼ੀ ਮੰਡੀ ਵਿੱਚ ਵੀ ਦਾਰਾ ਸਿੰਘ ਮਿਲ ਜਾਂਦਾ ਸੀ ਜਿਸ ਨਾਲ ਉਸਦੀ ਕਾਫੀ ਜਾਣ ਪਛਾਣ ਹੋ ਗਈ ਅਤੇ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਛਾਣ ਇਕ ਬਾਬੇ ਦੇ ਨਾਲ ਹੈ ਜੋ ਕਿ ਪੈਸੇ ਦੁੱਗਣੇ ਕਰਦਾ ਹੈ। ਇਸ ਤਰ੍ਹਾਂ ਕਰਕੇ ਦਾਰਾ ਸਿੰਘ ਮੁਲਜ਼ਮਾਂ ਨਾਲ ਮਿਲਕੇ ਸ਼ਖ਼ਸ ਦੇ ਨਾਲ ਠੱਗੀ ਮਾਰੀ ਗਈ।