ਪੰਜਾਬ

punjab

ETV Bharat / state

64,000 ਲੀਟਰ ਲਾਹਣ ਬਰਾਮਦ

ਫਿਰੋਜ਼ਪੁਰ ਵਿਚ ਆਬਕਾਰੀ ਵਿਭਾਗ (Excise Department) ਅਤੇ ਪੁਲਿਸ ਨੇ 64000 ਲੀਟਰ ਲਾਹਨ ਅਤੇ 1250 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ (Recovered) ਕੀਤੀ ਹੈ।

64,000 ਲੀਟਰ ਲਾਹਣ ਬਰਾਮਦ
64,000 ਲੀਟਰ ਲਾਹਣ ਬਰਾਮਦ

By

Published : Jul 25, 2021, 9:12 PM IST

ਫਿਰੋਜ਼ਪੁਰ:ਆਬਕਾਰੀ ਵਿਭਾਗ (Excise Department) ਅਤੇ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੇ ਛਾਪੇਮਾਰੀ ਕਰਦਿਆਂ ਪਿੰਡ ਅਲੀ ਕੇ, ਹਬੀਬ ਕੇ, ਨਿਹੰਗਾਂਵਾਲਾ ਚੁੱਘੇ, ਚੰਦੀਵਾਲਾ, ਰਾਜੇ ਕੀ ਗੱਟੀ, ਦੇ ਆਲੇ-ਦੁਆਲੇ ਸਤਲੁਜ ਨਦੀ ਦੀ ਆੜ ਵਿਚ ਨਜ਼ਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ।ਇਹ ਛਾਪੇਮਾਰੀ ਆਬਕਾਰੀ ਅਧਿਕਾਰੀ ਗੁਰਬਖਸ਼ ਸਿੰਘ ਦੀ ਦੇਖ-ਰੇਖ ਹੇਠ ਕੀਤੀ ਗਈ।

ਇਸ ਛਾਪੇਮਾਰੀ ਦੌਰਾਨ ਲਗਭਗ 64,000 ਲੀਟਰ ਲਾਹਨ ਅਤੇ 1,250 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ (Recovered) ਕੀਤੀ ਗਈ ਅਤੇ ਲਾਵਾਰਿਸ ਹੋਣ ਤੇ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ ਤਾਂ ਕਿ ਇਸ ਦੀ ਦੁਰਵਰਤੋਂ ਤੋਂ ਬਚਿਆ ਜਾ ਸਕੇ।

ਇਸ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀ ਨੇ ਦੱਸਿਆ ਕਿ 32 ਤਰਪਾਲਾਂ, 4 ਰਬੜ ਦੀਆਂ ਟਿਊਬਾਂ ਵੀ ਬਰਾਮਦ ਕੀਤੀਆਂ ਗਈਆਂ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੁਪਤ ਸੂਚਨਾ ਦੇ ਆਧਾਰਿਤ ਉਤੇ ਆਬਕਾਰੀ ਵਿਭਾਗ ਨਾਲ ਮਿਲ ਕੇ ਉਪਰੇਸ਼ਨ ਚਲਾਇਆ ਸੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਵਿਚੋਂ ਨਸ਼ਾ ਤਸ਼ਕਰਾ ਨੂੰ ਖਤਮ ਕਰਨ ਲਈ ਮੁਹਿੰਮ ਵੱਢੀ ਹੋਈ ਹੈ।

ਇਹ ਵੀ ਪੜੋ:ਅੰਮ੍ਰਿਤਸਰ ਵਿੱਚ ਵੀ ਆਸ਼ਾ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

ABOUT THE AUTHOR

...view details