ਪੰਜਾਬ

punjab

ETV Bharat / state

ਲੁਧਿਆਣਾ ਮਾਲ 'ਚ ਲੁਕੇ 5 ਗੈਂਗਸਟਰ ਗ੍ਰਿਫਤਾਰ - 5 ਗੈਂਗਸਟਰ ਗ੍ਰਿਫਤਾਰ

ਪੁਲਿਸ ਨੇ ਲੁਧਿਆਣਾ ਦੇ ਪਵੀਲੀਅਨ ਮਾਲ ਵਿੱਚੋਂ ਸ਼ਾਮ ਨੂੰ 5 ਗੈਂਗਸਟਰਾਂ ਨੂੰ ਗ੍ਰਿਫਤਾਰ (5 gangsters hiding in Ludhiana mall arrested) ਕੀਤਾ ਹੈ, ਜੋ ਕਿ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਲੁਕੇ ਹੋਏ ਸਨ।

ਮਾਲ 'ਚੋਂ ਘੁੰਮ ਰਹੇ 5 ਗੈਂਗਸਟਰ ਗ੍ਰਿਫ਼ਤਾਰ
ਮਾਲ 'ਚੋਂ ਘੁੰਮ ਰਹੇ 5 ਗੈਂਗਸਟਰ ਗ੍ਰਿਫ਼ਤਾਰ

By

Published : Apr 24, 2022, 7:26 AM IST

ਲੁਧਿਆਣਾ: ਸ਼ਹਿਰ ਦੇ ਪਵੀਲੀਅਨ ਮਾਲ ਵਿੱਚ ਸ਼ਾਮ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਮਾਲ ਦੇ ਬਾਹਰ ਅਚਾਨਕ ਫ਼ਿਰੋਜ਼ਪੁਰ ਪੁਲਿਸ ਦੀ ਸੀ.ਆਈ.ਏ. ਦੀ ਟੀਮ (Ferozepur police CIA Team) ਨੇ ਘੇਰਾ ਪਾ ਲਿਆ। ਜਿਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਤੋਂ ਪੁਲਿਸ ਨੇ ਸੀ.ਸੀ.ਟੀ.ਵੀ. ਦੀਆਂ ਤਸਵੀਰਾਂ (CCTV Pictures of) ਮੰਗੀਆਂ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇੱਥ ਵਿੱਚ 5 ਗੈਂਗਸਟਰ ਮਾਲ ਦੇ ਅੰਦਰ ਹਨ, ਜਿਨ੍ਹਾਂ ਦਾ ਪਿੱਛਾ ਪੁਲਿਸ ਫ਼ਿਰੋਜ਼ਪੁਰ (Police Ferozepur) ਤੋਂ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੀ ਸ਼ਨਾਖਤ ਸੀ.ਸੀ.ਟੀ.ਵੀ. ਵਿੱਚ ਹੋ ਚੁੱਕੀ ਹੈ।

ਮਾਲ ਦੀ ਘੇਰਾਬੰਦੀ ਪੁਲਿਸ ਵੱਲੋਂ ਕੀਤੀ ਗਈ ਅਤੇ ਇਸ ਬਾਰੇ ਗੈਂਗਸਟਰਾਂ ਨੂੰ ਵੀ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਮਾਲ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਨਾਲ 5 ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਪਰ ਇੱਕ ਗੈਂਗਸਟਰ ਮੌਕੇ ਤੋਂ ਭੱਜਣ ‘ਚ ਕਾਮਯਾਬ ਰਿਹਾ। ਮੁਲਜ਼ਮ ਕਈ ਵਾਰਦਾਤਾ ਵਿੱਚ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜ ਦਿੰਦਾ ਸਨ। ਜਿਨ੍ਹਾਂ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਗੱਡੀ ਨੂੰ ਵੀ ਬਰਾਮਦ ਕਰ ਲਿਆ ਹੈ ਜਿਸ ਗੱਡੀ ਵਿੱਚ ਇਹ ਮੁਲਜ਼ਮ ਇੱਥੇ ਆਏ ਸਨ।

ਇਹ ਵੀ ਪੜ੍ਹੋ: ਚੰਡੀਗੜ੍ਹ ਦੀ ਬੁੜੈਲ ਜੇਲ੍ਹ ਨੇੜੇ ਮਿਲਿਆ ਟਿਫਨ ਬੰਬ, ਮੌਕੇ 'ਤੇ ਪਹੁੰਚੇ ਸੁਰੱਖਿਆ ਕਰਮੀ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਦੁਪਹਿਰ ਢਾਈ ਵਜੇ ਦੇ ਕਰੀਬ ਗੈਂਗਸਟਰ ਮਾਲ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਕਿਹਾ ਕਿ ਮਾਲ ਪਬਲਿਕ ਪਲੇਸ ਹੈ ਇਸ ਕਰਕੇ ਉਨ੍ਹਾਂ ਨੂੰ ਇਸ ਬਾਰੇ ਇਲਮ ਹੀ ਨਹੀਂ ਸੀ, ਕਿ ਉਹ ਕੌਣ ਸਨ। ਉਨ੍ਹਾਂ ਨੇ ਮਾਲਵੇ ਵਿੱਚ ਫਿਲਮ ਦੇਖੀ ਅਤੇ ਕਾਫ਼ੀ ਦੇਰ ਤੱਕ ਪੁਲਿਸ ਤੋਂ ਛੁਪੇ ਰਹਿਣ ਲਈ ਉਹ ਮਾਲ ਦੇ ਅੰਦਰ ਘੁੰਮਦੇ ਰਹੇ, ਪਰ ਪੁਲਿਸ ਨੇ ਜਦੋਂ ਸੀਸੀਟੀਵੀ ਚੈੱਕ ਕੀਤੀ ਅਤੇ ਗੈਂਗਸਟਰਾਂ ਦੀ ਸ਼ਨਾਖਤ ਕੀਤੀ।

ਇਹ ਵੀ ਪੜ੍ਹੋ:ਰਜਿਸਟਰ 'ਚ ਰਿਕਾਰਡ ਹੋ ਰਹੀਆਂ ਗੇੜੀਆਂ, Girls' College ਦੇ ਬਾਹਰ ਜਾਣ ਤੋਂ ਬਚਣ ਸ਼ਰਾਰਤੀ ਅਨਸਰ

ABOUT THE AUTHOR

...view details