ਪੰਜਾਬ

punjab

ETV Bharat / state

ਅੰਸ਼ਵ ਜਿੰਦਲ ਨੇ ਕੀਤਾ ਫ਼ਿਰੋਜ਼ਪੁਰ ਅਤੇ ਪੰਜਾਬ ਦਾ ਨਾਂ ਰੋਸ਼ਨ - ਫ਼ਿਰੋਜ਼ਪੁਰ

ਗੁਜਰਾਤ ਵਿੱਚ 36ਵੇਂ ਗਲੇਨਮਾਰਕ ਸਬ ਜੂਨੀਅਰ ਕੌਮਾਂਤਰੀ ਅਕਵੇਟਿਕ ਅਤੇ 46ਵੇਂ ਗਲੇਨਮਾਰਕ ਕੌਮਾਂਤਰੀ ਜੂਨੀਅਰ ਤੈਰਾਕੀ ਮੁਕਾਬਲਿਆਂ ਵਿਚ ਫਿ਼ਰੋਜ਼ਪੁਰ ਦੇ 10 ਵੀਂ ਜਮਾਤ ਵਿੱਚ ਪੜ੍ਹਨ ਵਾਲੇ ਅੰਸ਼ਵ ਜਿੰਦਲ ਨੇ ਇਕ ਸੋਨੇ ਦਾ ਤਗਮਾ ਅਤੇ ਇਕ ਕਾਂਸੇ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਫ਼ਿਰੋਜ਼ਪੁਰ ਦਾ ਨਾਂ ਰੋਸ਼ਨ ਕੀਤਾ ਹੈ।

ਅੰਸ਼ਵ ਜਿੰਦਲ

By

Published : Jul 4, 2019, 8:30 PM IST

ਫ਼ਿਰੋਜ਼ਪੁਰ:ਗੁਜਰਾਤ ਵਿਚ ਹੋਏ ਤੈਰਾਕੀ ਮੁਕਾਬਲਿਆਂ ਵਿਚ ਸੋਨੇ ਅਤੇ ਤਾਂਬੇ ਦਾ ਤਗਮਾ ਜਿੱਤ ਕੇ ਅੰਸ਼ਵ ਜਿੰਦਲ ਨੇ ਫਿ਼ਰੋਜ਼ਪੁਰ ਅਤੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਅੰਸ਼ਵ ਜਿੰਦਲ ਦਸਵੀਂ ਜਮਾਤ ਵਿਚ ਪੜ੍ਹਦਾ ਹੈ।

ਵੇਖੋ ਵੀਡੀਓ

ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਸ ਨੇ ਦੱਸਿਆ ਕਿ ਪੰਜ ਛੇ ਸਾਲਾਂ ਦੀ ਉਮਰ ਵਿੱਚ ਉਸ ਨੇ ਤੈਰਾਕੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਹ ਅੱਗੇ ਆ ਰਹੀਆਂ ਏਸ਼ੀਆਈ ਖੇਡਾਂ ਆਪਣੇ ਦੇਸ਼ ਲਈ ਖੇਡ ਕੇ ਸੋਨ ਤਗਮਾ ਜਿੱਤਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੇ ਦੇਸ਼ ਦਾ ਨਾਂ ਉੱਚਾ ਕਰ ਸਕੇ। ਉਸ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ ਹੈ। ਸੁਰਿੰਦਰ ਪਾਲ ਸਿੰਘ ਜੋ ਅੰਸ਼ਵ ਦੇ ਕੋਚ ਹਨ ਉਨ੍ਹਾਂ ਕਿਹਾ ਕਿ ਅੰਸ਼ਵ ਇੱਕ ਮਿਹਨਤੀ ਬੱਚਾ ਹੈ ਅਤੇ ਫਿਰੋਜ਼ਪੁਰ ਸਵਿਮਮਿੰਗ ਐਸੋਸੀਏਸ਼ਨ ਆਪਣੇ ਖਿਡਾਰੀ ਦਾ ਸਵਾਗਤ ਕਰਦੀ ਹੈ। ਅੰਸ਼ਵ ਜਿੰਦਲ ਨੂੰ ਹੌਸਲਾ ਅਫ਼ਜ਼ਾਈ ਲਈ ਫਿਰੋਜ਼ਪੁਰ ਸਵਿਮਮਿੰਗ ਐਸੋਸੀਏਸ਼ਨ ਵੱਲੋਂ 11000 ਹਜ਼ਾਰ ਰੁਪਏ ਨਕਦ ਦਿੱਤੇ ਗਏ ਹਨ।

ਇਹ ਵੀ ਪੜ੍ਹੋ- #EngVsNZ: ਪਾਕਿਸਤਾਨ ਦੀ ਉਮੀਦਾਂ 'ਤੇ ਪਾਣੀ ਫ਼ੇਰ ਇੰਗਲੈਂਡ ਸੈਮੀਫ਼ਾਈਨਲ 'ਚ

ABOUT THE AUTHOR

...view details