ਫਿਰੋਜ਼ਪੁਰ : ਅੰਗਰੇਜਾਂ ਦੇ ਜ਼ੁਲਮ ਅੱਗੇ ਗੋਡੇ ਟੇਕਣ ਦੀ ਬਜਾਏ ਆਪਣੀਆਂ ਜਾਨਾਂ ਦੀ ਅਹੂਤੀ ਦੇਣ ਵਾਲੇ ਸ਼ਹੀਦ ਭਗਤ ਸਿੰਘ ਤੇ ਸਾਥੀ ਭਾਵੇਂ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਸ਼ਹੀਦ ਹਨ, ਪਰ ਇਨ੍ਹਾਂ ਸ਼ਹੀਦਾਂ ਨੂੰ ਭਾਰਤ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਬਿਹਾਰ ਤੋਂ ਚਲਿਆ ਤਿੰਨ ਨੌਜਵਾਨਾਂ ਦਾ ਜਥਾ ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਪੁੱਜਾ।
ਨੌਜਵਾਨਾਂ ਨੇ ਦੱਸਿਆ ਕਿ ਭਗਤ ਸਿੰਘ ਚੌਂਕ ਥਾਪਰ ਪਟੋਰੀ ਤੋਂ ਚੱਲਿਆ ਉਨ੍ਹਾਂ ਦਾ ਜਥਾ ਹਾਜੀਪੁਰ, ਪਟਨਾ, ਆਰਾ, ਮੋਹਨੀਆ, ਬਨਾਰਸ, ਅਯੋਧਿਆ, ਲਖਨਾਊ, ਦਿੱਲੀ ਹੁੰਦੇ ਹੋਏ ਅੱਜ ਹੂਸੈਨੀਵਾਲਾ ਵਿਖੇ ਪੁੱਜੇ,ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਇਕੋ-ਇਕ ਮਨੋਰਥ ਸਿਰਫ ਤੇ ਸਿਰਫ 23 ਸਾਲਾ ਦੀ ਉਮਰ ਵਿਚ ਸ਼ਹਾਦਤ ਦੇਣ ਵਾਲੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿਵਾਉਣਾ ਹੈ, ਜਿਸ ਦੀ ਅਸੀਂ ਮੰਗ ਕਰਦੇ ਹਾਂ।