ਤਰਨਤਾਰਨ : ਪਾਕਿਸਤਾਨ ਵੱਲੋਂ ਡਰੋਨ ਰਾਹੀਂ ਪੰਜਾਬ ਵਿਚ ਅਸਲਾ ਤੇ ਨਸ਼ਾ ਭੇਜਿਆ ਗਿਆ ਹੈ ਪਰ ਫੌਜ ਨੇ ਉਕਤ ਨਸ਼ਾ ਤੇ ਅਸਲਾ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਿਆ ਹੈ। ਬੀਐੱਸਐੱਫ ਅਧਿਕਾਰੀਆਂ ਮੁਤਾਬਿਕ ਸ਼ੁੱਕਰਵਾਰ ਨੂੰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਪੰਜਾਬ ਵਿਚ ਨਸ਼ਾ ਤੇ ਅਸਲਾ ਭੇਜਿਆ ਗਿਆ ਸੀ। ਡਰੋਨ ਦੀ ਹਲਚਲ ਦੇਖਦਿਆਂ ਹੀ ਫੌਜ ਵੱਲੋਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ।
ਡਰੋਨ ਰਾਹੀਂ ਪੰਜਾਬ ਵਿਚ ਸੁੱਟਿਆ ਪੈਕੇਟ :ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਡਰੋਨ ਨੂੰ ਪੰਜਾਬ ਦੇ ਸੈਕਟਰ ਫਿਰੋਜ਼ਪੁਰ ਦੇ ਬੀਓਪੀ ਐਮਡਬਲਯੂ ਉੱਤਰ ਦੇ ਏਓਆਰ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਰਾਹੀਂ ਭਾਰਤ ਵੱਲ ਭੇਜਿਆ ਗਿਆ ਸੀ । ਜਵਾਨਾਂ ਨੇ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ ਪਰ ਡਰੋਨ ਰਾਹੀਂ ਇਕ ਪੈਕੇਟ ਪੰਜਾਬ ਵਿਚ ਸੁੱਟਿਆ ਗਿਆ। ਫੌਜ ਵੱਲੋਂ ਤਲਾਸ਼ੀ ਲੈਣ ਉਤੇ ਇਸ ਵਿਚੋਂ 3 ਕਿਲੋ ਹੈਰੋਇਨ ਤੇ 1 ਚੀਨੀ ਪਿਸਤੌਲ ਤੇ 5 ਕਾਰਤੂਸ ਬਰਾਮਦ ਹੋਏ ਹਨ। ਬੀਐੱਸਐੱਫ ਵੱਲ਼ੋਂ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ ਤੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫੌਜ ਵੱਲੋਂ ਸਬੰਧਿਤ ਏਜੰਸੀਆਂ ਨੂੰ ਵੀ ਜਾਣੀ ਕਰਵਾ ਦਿੱਤਾ ਗਿਆ ਹੈ।