ਫਿਰੋਜ਼ਪੁਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਸਟਰ ਨੂੰ ਮੋਬਾਈਲ ਫੋਨ ਦੇਣ ਆਏ 3 ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਇਕ ਐਨਜੀਓ ਦੀ ਆੜ ਵਿੱਚ ਕੈਰਮ ਬੋਰਡ ਵਿੱਚ 5 ਮੋਬਾਇਲ ਫੋਨ ਅਤੇ ਚਾਰਜਰ ਗੈਂਗਸਟਰ ਨੂੰ ਦੇਣ ਲੱਗੇ। ਇਨ੍ਹਾਂ ਮੁਲਜ਼ਮਾਂ ਨਾਲ ਇੱਕ ਪੁਲਿਸ ਦਾ ਜਵਾਨ ਵੀ ਸ਼ਾਮਲ ਹੈ ਜਿਸ ਉੱਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐਸਐਚਓ ਮਨੋਜ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਸਮਾਜ ਸੇਵੀ ਸੰਸਥਾ ਦੀ ਆੜ ਵਿੱਚ ਪੰਜਾਬ ਪੁਲਿਸ ਦਾ ਇਕ ਏਐਸਆਈ ਅਤੇ 2 ਉਸ ਦੇ ਸਾਥੀ ਜੇਲ ਵਿਚ ਬੰਦ ਕੈਦੀਆਂ ਨੂੰ ਸੈਨੇਟਾਈਜ਼ਰ ਤੇ ਮਾਸਕ ਵੰਡਣ ਦੀ ਆੜ ਵਿੱਚ ਫੋਨ ਸਪਲਾਈ ਕਰਨ ਆਏ ਸਨ। ਸ਼ੱਕ ਪੈਣ ਉੱਤੇ ਉਨ੍ਹਾਂ ਕੈਰਮ ਬੋਰਡ ਦੀ ਤਲਾਸ਼ੀ ਲਈ ਗਈ ਤਾਂ 5 ਫੋਨ ਤੇ ਚਾਰਜਰ ਬਰਾਮਦ ਕੀਤੇ ਗਏ।