ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨੇੜਲੇ ਪਿੰਡ ਟਿੱਬੀ ਖੁਰਦ ਤੋਂ ਸਾਹਮਣੇ ਆਇਆ ਹੈ। ਜਿਥੇ ਲੇਬਰ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋ ਗਿਆ ਅਤੇ ਝਗੜੇ ਦੌਰਾਨ ਗੋਲੀ ਚੱਲ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਇਸ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਡੀ 'ਚ ਦੋ ਆੜ੍ਹਤੀਆਂ ਵਿਚਾਲੇ ਲੇਬਰ ਦੀ ਵੰਡ ਨੂੰ ਲੈ ਕੇ ਗੋਲੀ ਚੱਲ ਗਈ। ਫਸਲ ਵੇਚਣ ਆਏ ਕਿਸਾਨ ਕਿਰਪਾਲ ਸਿੰਘ ਵਾਸੀ ਜੋਧਪੁਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਘਟਨਾ ਦੇ ਦੌਰਾਨ ਆੜ੍ਹਤੀਏ ਸੂਰਤ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।ਜਿਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਗੁਰਸ਼ਰਨ ਸਿੰਘ ਅਤੇ ਉਸਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਪਿੰਡ ਟਿੱਬੀ ਖੁਰਦ ਵਿਖੇ ਬੀਤੇ ਰਾਤ ਦੋ ਲੇਬਰਾ ਦਾ ਝਗੜਾ ਹੋਇਆ ਸੀ। ਜਦ ਉਹ ਮੰਡੀ 'ਚ ਪਹੁੰਚੇ ਤਾਂ ਉਥੇ ਟਿੱਬੀ ਖੁਰਦ ਦਾ ਆੜ੍ਹਤੀਆਂ ਕਰਨੈਲ ਅਤੇ ਉਸਦਾ ਭਤੀਜਾ ਹਰਪਾਲ ਵੀ ਪਹੁੰਚ ਗਏ ਅਤੇ ਝਗੜਾ ਕਰਨ ਲੱਗੇ।