ਪੰਜਾਬ

punjab

ETV Bharat / state

ਕੁੜੀ ਦਾ ਫੇਕ ਫੇਸਬੁੱਕ ਅਕਾਊਂਟ ਬਣਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ - Jalalabad latest news

ਜਲਾਲਾਬਾਦ ਵਿੱਚ ਇੱਕ ਮੁੰਡੇ ਵਲੋਂ ਕੁੜੀ ਦੀ ਫੇਸਬੁੱਕ ਆਈ.ਡੀ ਬਣਾਕੇ ਉਸ 'ਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕੁਮੈਂਟ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ।

ਮੁੰਡੇ ਨੇ ਕੁੜੀ ਦੀ ਬਣਾਈ ਫੇਕ ਫੇਸਬੁਕ ਆਈ.ਡੀ
ਮੁੰਡੇ ਨੇ ਕੁੜੀ ਦੀ ਬਣਾਈ ਫੇਕ ਫੇਸਬੁਕ ਆਈ.ਡੀ

By

Published : Dec 15, 2019, 5:32 PM IST

ਫਾਜ਼ਿਲਕਾ: ਸੋਸ਼ਲ ਮੀਡੀਆ 'ਤੇ ਫੇਕ ਆਈ.ਡੀ. ਬਣਾਕੇ ਕਈ ਲੋਕ ਲੋਕਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ, ਜਲਾਲਾਬਾਦ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮੁੰਡੇ ਵਲੋਂ ਕੁੜੀ ਦੀ ਫੇਸਬੁੱਕ ਆਈ.ਡੀ ਬਣਾਕੇ ਉਸ 'ਤੇ ਉਸਦਾ ਮੋਬਾਇਲ ਨੰਬਰ ਅਤੇ ਗਲਤ ਕੁਮੈਂਟ ਲਿਖ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਰਦਾਫਾਸ਼ ਜਲਾਲਾਬਾਦ ਪੁਲਿਸ ਨੇ ਕੀਤਾ।

ਵੇਖੋ ਵੀਡੀਓ

ਇਸ ਮਾਮਲੇ ਵਿੱਚ ਪੁਲਿਸ ਨੂੰ ਫੇਸਬੁੱਕ ਦੀ ਸਹਾਇਤਾ ਲੈਣੀ ਪਈ ਜਿਸ ਤੋਂ ਬਾਅਦ ਹੀ ਮੁਲਜ਼ਮ ਪੁਲਿਸ ਦੀ ਪਕੜ ਵਿੱਚ ਆ ਗਿਆ ਪਰ ਅਜੇ ਵੀ ਉਹ ਕੁੜੀ ਉੱਤੇ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ।
ਇਸ ਮਾਮਲੇ ਬਾਰੇ ਖੁਲਾਸਾ ਕਰਦਿਆ ਜਲਾਲਾਬਾਦ ਸਿਟੀ ਥਾਣਾ ਦੇ ਮੁਖੀ ਲੇਖਰਾਜ ਬੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਕੁੜੀ ਦੇ ਪਿਤਾ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੀ ਕੁੜੀ ਦੇ ਨਾਮ ਉੱਤੇ ਇੱਕ ਫੇਸਬੁਕ ਆਈ.ਡੀ ਬਣਾਈ ਗਈ ਹੈ, ਜਿਸ ਵਿੱਚ ਉਸ ਆਈ.ਡੀ 'ਤੇ ਆਪੱਤੀਜਨਕ ਸ਼ਬਦ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਕੁੜੀ ਦਾ ਫੋਨ ਨੰਬਰ ਵੀ ਇਸ ਆਈ.ਡੀ ਉੱਤੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕੁੜੀ ਦੀ ਫੋਟੋ ਵੀ ਅਪਲੋਡ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਕੁੜੀ ਨੂੰ ਗਲਤ ਫੋਨ ਅਤੇ ਮੈਸੇਜ ਲਗਾਤਾਰ ਆ ਰਹੇ ਹਨ।

ਇਸ ਮਾਮਲੇ ਨੂੰ ਉਨ੍ਹਾਂ ਦੀ ਆਈ ਟੀ ਸੈੱਲ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਫੇਸਬੁੱਕ ਨਾਲ ਸੰਪਰਕ ਕੀਤਾ, ਜਿਸਦੇ ਕਾਰਨ ਫੇਕ ਆਈ.ਡੀ ਬਣਾਉਣ ਵਾਲਾ ਮੁੰਡਾ ਪਰਮਜੀਤ ਜੋ ਜਲਾਲਾਬਾਦ ਵਿੱਚ ਇੱਕ ਕਾਸਮੇਟਿਕ ਦੀ ਦੁਕਾਨ ਚਲਾਉਂਦਾ ਹੈ ਅਤੇ ਪਿੰਡ ਬੱਗੇ ਕੇ ਹਿਠਾੜ ਦਾ ਰਹਿਣ ਵਾਲਾ ਹੈ। ਜਿਸ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, ਹਸਪਤਾਲ 'ਚ ਭਰਤੀ

ਉੱਥੇ ਹੀ ਫੜੇ ਗਏ ਮੁਲਜ਼ਮ ਪਰਮਜੀਤ ਨੇ ਦੱਸਿਆ ਕਿ ਇਸ ਕੁੜੀ ਨਾਲ ਉਸਦੇ ਸੰਬੰਧ ਪਿਛਲੇ 7 ਸਾਲ ਤੋਂ ਸੀ ਅਤੇ ਕੁੱਝ ਦੇਰ ਪਹਿਲਾਂ ਉਸਦਾ ਰਿਸ਼ਤਾ ਕਿਤੇ ਹੋਰ ਹੋ ਗਿਆ ਸੀ ਜਿਸਦਾ ਰਿਸ਼ਤਾ ਤੜਵਾਉਣ ਲਈ ਉਹ ਕੁੜੀ ਦੀ ਸਹਿਮਤੀ ਨਾਲ ਇਹ ਆਈ.ਡੀ ਬਣਾਈ ਸੀ ਜੇਕਰ ਪੁਲਿਸ ਕੁੜੀ ਤੋਂ ਵੀ ਪੁੱਛਗਿਛ ਕਰੇ ਤਾਂ ਇਹ ਮਾਮਲਾ ਪੂਰਾ ਸਾਹਮਣੇ ਆ ਸਕਦਾ ਹੈ।

ABOUT THE AUTHOR

...view details