ਪੰਜਾਬ

punjab

ETV Bharat / state

ਬਰਗਰ ਦੇ 20 ਰੁਪਏ ਲਈ ਹੋਏ ਝਗੜੇ 'ਚ ਨੌਜਵਾਨ ਨੇ ਰੇਹੜੀ ਵਾਲੇ ਦਾ ਕੀਤਾ ਕਤਲ - ਬਰਗਰ ਦੇ ਪੈਸੇ ਲਈ ਝਗੜਾ

ਫਾਜ਼ਿਲਕਾ ਵਿਖੇ ਮਹਿਜ਼ 20 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਇੱਕ ਨੌਜਵਾਨ ਵੱਲੋਂ ਰੇਹੜੀ ਵਾਲੇ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮੁਲਜ਼ਮ ਨੇ ਰੇਹੜੀ ਚਾਲਕ ਤੋਂ ਪਹਿਲਾਂ ਬਰਗਰ ਖਾਧਾ ਅਤੇ ਰੇਹੜੀ ਚਾਲਕ ਵੱਲੋਂ ਪੈਸੇ ਮੰਗਣ 'ਤੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਜਾਰੀ ਹੈ।

ਫੋਟੋ
ਫੋਟੋ

By

Published : Feb 9, 2020, 3:16 PM IST

ਫਾਜ਼ਿਲਕਾ: ਸ਼ਹਿਰ 'ਚ ਮਹਿਜ਼ 20 ਰੁਪਏ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਨੌਜਵਾਨ ਨੇ ਰੇਹੜੀ ਵਾਲੇ ਦਾ ਕਤਲ ਕਰ ਦਿੱਤਾ।

20 ਰੁਪਏ ਲਈ ਕੀਤਾ ਰੇਹੜੀ ਚਾਲਕ ਦਾ ਕਤਲ

ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਮਸੀਹ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਬਾਰਡਰ ਰੋਡ 'ਤੇ ਬਰਗਰ, ਟਿੱਕੀ ਤੇ ਫਾਸਟ ਫੂਡ ਦੀ ਰੇਹੜੀ ਲਾਉਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਰਮੇਸ਼ ਨਾਂਅ ਦਾ ਇੱਕ ਨੌਜਵਾਨ ਉਸ ਦੀ ਰੇਹੜੀ 'ਤੇ ਆਇਆ ਅਤੇ ਉਸ ਕੋਲੋਂ ਬਰਗਰ ਖਾਧਾ। ਸੁਖਵਿੰਦਰ ਵੱਲੋਂ ਵਾਰ-ਵਾਰ ਪੈਸੇ ਦੀ ਮੰਗ ਕੀਤੇ ਜਾਣ 'ਤੇ ਮੁਲਜ਼ਮ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਗੁਪਤ ਅੰਗ ਲੱਤ ਮਾਰ ਦਿੱਤੀ। ਜਿਸ ਕਾਰਨ ਰੇਹੜੀ ਚਾਲਕ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਰੇਸ਼ਮ ਸਿੰਘ ਨਾਂਅ ਦੇ ਨੌਜਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਰੇਸ਼ਮ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦਾ ਕਾਰਨ ਗੁਪਤ ਅੰਗ 'ਤੇ ਵੱਜੀ ਸੱਟ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ 20 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਉਕਤ ਨੌਜਵਾਨ ਵੱਲੋਂ ਸੁਖਵਿੰਦਰ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਥਿਤ ਮੁਲਜ਼ਮ ਨੌਜਵਾਨ ਵਿਰੁੱਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details