ਫਾਜ਼ਿਲਕਾ : ਜ਼ਿਲ੍ਹੇ ਦੇ ਪਿੰਡ ਕਾਠਗੜ੍ਹ ਵਿਖੇ ਥਾਣਾ ਮੰਡੀ ਰੋੜਾਂਵਾਲੀ ਵਿਖੇ ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਮੰਡੀ ਰੋੜਾਂਵਾਲੀ ਥਾਣੇ ਦੀ ਪੁਲਿਸ 'ਤੇ ਤੱਸ਼ਦਦ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਮ੍ਰਿਤਕ ਦੀ ਲਾਸ਼ ਰੱਖ ਕੇ ਪੁਲਿਸ ਖਿਲਾਫ ਰੋਸ ਪ੍ਰਦਸ਼ਨ ਕੀਤਾ।
ਪੁਲਿਸ ਹਿਰਾਸਤ 'ਚ ਨੌਜਵਾਨ ਦੀ ਮੌਤ ਮ੍ਰਿਤਕ ਨੌਜਵਾਨ ਦੀ ਪਛਾਣ 30 ਸਾਲਾ ਜਰਨੈਲ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਪੁਲਿਸ ਨੇ ਪਿੰਡ ਵਿੱਚ ਰੇਡ ਕਰ ਜਰਨੈਲ ਸਿੰਘ ਤੇ ਇੱਕ ਹੋਰ ਪਿੰਡ ਵਾਸੀ ਜਸਵੰਤ ਸਿੰਗ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮਗਰੋਂ ਪੁਲਿਸ ਨੇ ਪਿੰਡ ਪੰਚਾਇਤ ਦੀ ਜ਼ਿੰਮੇਵਾਰੀ ਉੱਤੇ ਜਸਵੰਤ ਸਿੰਘ ਨੂੰ ਛੱਡ ਦਿੱਤਾ ਸੀ,ਪਰ ਉਨ੍ਹਾਂ ਜਰਨੈਲ ਦੀ ਮੌਤ ਹੋਣ ਦੀ ਖ਼ਬਰ ਮਿਲੀ।
ਪੁਲਿਸ ਹਿਰਾਸਤ ਤੋਂ ਬੱਚ ਕੇ ਆਏ ਜਸਵੰਤ ਨੇ ਦੱਸਿਆ ਕਿ ਪੁਲਿਸ ਜਰਨੈਲ ਨੂੰ ਫੜ ਕੇ ਉਨ੍ਹਾਂ ਰੋੜਾਂਵਾਲੀ ਥਾਣੇ ਲੈ ਗਈ। ਇਥੇ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਹਰ ਕੀਤੀ ਗਈ। ਦੇਰ ਰਾਤ 9 ਪੰਚਾਇਤ ਦੇ ਕਹਿਣ ਮਗਰੋਂ ਪੁਲਿਸ ਨੇ ਉਸ ਨੂੰ ਤਾਂ ਛੱਡ ਦਿੱਤਾ ਸੀ, ਪਰ ਜਰਨੈਲ ਨੂੰ ਛੱਡਿਆ ਤੇ ਸਵੇਰੇ ਉਸ ਦੀ ਮੌਤ ਦੀ ਖ਼ਬਰ ਮਿਲੀ।
ਇਸ ਸਬੰਧੀ ਜਦ ਰੋੜਾਂਵਾਲੀ ਥਾਣੇ ਦੇ ਇੰਚਾਰਜ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਹਾਂ ਨੌਜਵਾਨਾਂ ਨੂੰ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਉੱਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਸਨ। ਪੁਲਿਸ ਵੱਲੋਂ ਜਰਨੈਲ ਨੂੰ ਥਾਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਹ ਆਪਣੇ ਚਾਚੇ ਨਾਲ ਥਾਣੇ ਪੁੱਜਾ ਤੇ ਉਥੇ ਬੇਹੋਸ਼ ਹੋ ਕੇ ਡਿੱਗ ਪਿਆ। ਇਲਾਜ ਲਈ ਡਾਕਟਰ ਨੂੰ ਬੁਲਾਇਆ ਗਿਆ ਤੇ ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਣ ਬਾਰੇ ਦੱਸਿਆ।