ਪੰਜਾਬ

punjab

ETV Bharat / state

ਫਾਜ਼ਿਲਕਾ: ਅਬੋਹਰ 'ਚ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਹੋਈ ਖ਼ਤਮ - Fazilka strike latest news

ਫਾਜ਼ਿਲਕਾ ਦੇ ਅਬੋਹਰ 'ਚ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਪ੍ਰਸ਼ਾਸਨ ਨੇ ਸਫ਼ਾਈ ਸੇਵਕਾਂ ਨੂੰ 2 ਮਹੀਨਿਆਂ ਦੀ ਤਨਖਾਹ ਦੇ ਕੇ ਬਾਕੀ ਪੈਸੇ 31 ਮਾਰਚ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਹੈ।

ਅਬੋਹਰ 'ਚ ਸਫ਼ਾਈ ਸੇਵਕਾਂ ਦੀ ਹੜਤਾਲ
ਅਬੋਹਰ 'ਚ ਸਫ਼ਾਈ ਸੇਵਕਾਂ ਦੀ ਹੜਤਾਲ

By

Published : Mar 17, 2020, 5:10 PM IST

ਫਾਜ਼ਿਲਕਾ: ਅਬੋਹਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਮੰਗਲਵਾਰ ਨੂੰ ਖ਼ਤਮ ਹੋ ਗਈ ਹੈ। ਸਫ਼ਾਈ ਸੇਵਕ ਜਿਨ੍ਹਾਂ ਦੀ ਕਰੀਬ 6 ਮਹੀਨਿਆਂ ਦੀ ਤਨਖ਼ਾਹ ਬਕਾਇਆ ਪਈ ਸੀ, ਜਿਸਦੇ ਚਲਦਿਆਂ ਸਫਾਈ ਸੇਵਕ ਹੜਤਾਲ 'ਤੇ ਸਨ ਅਤੇ ਸ਼ਹਿਰ ਵਿੱਚ ਹਰ ਪਾਸੇ ਗੰਦਗੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਸੀ, ਜਿਸਦੇ ਚਲਦਿਆਂ ਕੋਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਸੀ। ਪ੍ਰਸ਼ਾਸਨ ਨੇ ਸਫ਼ਾਈ ਸੇਵਕਾਂ ਨੂੰ 2 ਮਹੀਨਿਆਂ ਦੀ ਤਨਖਾਹ ਦੇ ਕੇ ਬਾਕੀ ਪੈਸੇ 31 ਮਾਰਚ ਦੇ ਬਾਅਦ ਦੇਣ ਦਾ ਵਾਅਦਾ ਕੀਤਾ ਹੈ, ਜਿਸਨੂੰ ਲੈ ਕੇ ਸਫ਼ਾਈ ਸੇਵਕ ਵਾਪਸ ਕੰਮ ਉੱਤੇ ਪਰਤ ਆਏ ਹਨ।

ਵੇਖੋ ਵੀਡੀਓ

ਸਫ਼ਾਈ ਸੇਵਕਾਂ ਦੇ ਪ੍ਰਧਾਨ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਹੈ ਤਾਂ ਉਨ੍ਹਾਂ ਨੂੰ 2 ਮਹੀਨਿਆਂ ਦੀ ਤਨਖਾਹ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਵਾਪਸ ਕੰਮ 'ਤੇ ਪਰਤਣ ਦਾ ਫ਼ੈਸਲਾ ਲਿਆ ਹੈ ਅਤੇ 31 ਮਾਰਚ ਦੇ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਾਕੀ ਰਾਸ਼ੀ ਵੀ ਦੇਣ ਦੀ ਗੱਲ ਕਹੀ ਹੈ।

ਇਹ ਵੀ ਪੜੋ: ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਕੈਪਟਨ ਨੇ ਰੱਜ ਕੇ ਬੋਲਿਆ ਝੂਠ: ਸੁਖਬੀਰ ਬਾਦਲ

ਉਥੇ ਹੀ ਸਫ਼ਾਈ ਸੇਵਕਾਂ ਦੇ ਨਾਲ ਜੁੜੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਉਨ੍ਹਾਂ ਨੇ ਸਫ਼ਾਈ ਸੇਵਕਾਂ ਦੇ ਨਾਲ ਮਿਲਕੇ ਸੰਘਰਸ਼ ਕੀਤਾ ਸੀ ਪਰ ਹੁਣ ਪ੍ਰਸ਼ਾਸਨ ਨੇ ਇਨ੍ਹਾਂ ਨੂੰ 2 ਮਹੀਨਿਆਂ ਦੀ ਤਨਖਾਹ ਦੇ ਦਿੱਤੀ ਹੈ।

ABOUT THE AUTHOR

...view details