ਫਾਜ਼ਿਲਕਾ: ਕੋਰੋਨਾ ਵਾਇਰਸ ਦੇ ਚਲਦਿਆਂ ਸਾਰਿਆਂ ਸੂਬਿਆਂ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕਈ ਲੋਕ ਦੂਜੇ ਸੂਬਿਆਂ ਵਿੱਚ ਫੱਸ ਕੇ ਰਹਿ ਗਏ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ 61 ਬੱਸਾਂ ਭੇਜੀਆਂ ਗਈਆਂ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵਾਪਸ ਆਪਣੇ ਘਰ ਪਹੁੰਚਾਇਆ ਜਾ ਸਕੇ।
ਜ਼ਿਲ੍ਹਾ ਫਾਜ਼ਿਲਕਾ ਦੇ ਕਈ ਅਜਿਹੇ ਮਜ਼ਦੂਰ ਸਨ, ਜੋ ਰਾਜਸਥਾਨ ਜਾ ਕੇ ਛੋਲਿਆਂ ਦੀ ਵਾਢੀ ਕਰਨ ਗਏ ਸੀ ਪਰ ਉੱਥੇ ਹੀ ਰਹਿ ਗਏ। ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਬੱਸਾਂ ਭੇਜ ਕੇ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਪੰਜਾਬ ਲਿਆਂਦਾ ਹੈ। ਵਾਪਸ ਆਉਣ 'ਤੇ ਇਨ੍ਹਾਂ ਸਾਰਿਆਂ ਦੀ ਜਾਂਚ ਵੀ ਕੀਤੀ ਗਈ ਹੈ। ਇਹ ਮਜ਼ਦੂਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਨ। ਇਸ ਮੌਕੇ ਰਾਜਸਥਾਨ ਬਾਰਡਰ ਉੱਤੇ ਮੈਡੀਕਲ ਚੈਕਪ ਕੈਂਪ ਵੀ ਲੱਗੇ ਹੋਏ ਸਨ।