ਪੰਜਾਬ

punjab

ETV Bharat / state

ਬੱਚਿਆਂ ਸਣੇ ਮਹਿਲਾ ਨੇ ਲਾ ਦਿੱਤਾ ਥਾਣੇ ਬਾਹਰ ਧਰਨਾ, ਪਤੀ 'ਤੇ ਜੜ੍ਹੇ ਗੰਭੀਰ ਇਲਜ਼ਾਮ - ਥਾਣੇ ਦੇ ਬਾਹਰ ਮਹਿਲਾ ਬੈਠੀ ਭੁੱਖ ਹੜਤਾਲ ਉੱਤੇ

ਫਾਜ਼ਿਲਕਾ ਵਿੱਚ ਇਕ ਮਹਿਲਾ ਨੇ ਆਪਣੇ ਪਤੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਮਹਿਲਾ ਨੇ ਥਾਣੇ ਦੇ ਬਾਹਰ ਧਰਨਾ ਦੇ ਦਿੱਤਾ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਉਸਦੇ ਪਤੀ ਦੇ ਨਾਜ਼ਾਇਜ ਸੰਬੰਧ ਹਨ ਤੇ ਉਸਦਾ ਸਹੁਰਾ ਪਰਿਵਾਰ ਵੀ ਉਸਦੀ ਸੁਣਵਾਈ ਨਹੀਂ ਕਰ ਰਿਹਾ ਹੈ। ਮਹਿਲਾ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮਹਿਲਾ ਨੇ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਹੈ।

woman strike at police station in Abohar
ਬੱਚਿਆਂ ਸਣੇ ਮਹਿਲਾ ਨੇ ਲਾ ਦਿੱਤਾ ਥਾਣੇ ਬਾਹਰ ਧਰਨਾ, ਪਤੀ 'ਤੇ ਜੜ੍ਹੇ ਗੰਭੀਰ ਇਲਜ਼ਾਮ

By

Published : Jan 14, 2023, 4:33 PM IST

ਬੱਚਿਆਂ ਸਣੇ ਮਹਿਲਾ ਨੇ ਲਾ ਦਿੱਤਾ ਥਾਣੇ ਬਾਹਰ ਧਰਨਾ, ਪਤੀ 'ਤੇ ਜੜ੍ਹੇ ਗੰਭੀਰ ਇਲਜ਼ਾਮ

ਫਾਜ਼ਿਲਕਾ:ਫਾਜ਼ਿਲਕਾ ਦੇ ਜਿਲ੍ਹਾ ਅਬੋਹਰ ਦੀ ਰਹਿਣ ਵਾਲੀ ਇਕ ਮਹਿਲਾ ਨੂੰ ਕੜਾਕੇ ਦੀ ਠੰਡ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਥਾਣੇ ਦੇ ਬਾਹਰ ਧਰਨਾ ਦੇਣਾ ਪੈ ਰਿਹਾ ਹੈ। ਇਸ ਮਹਿਲਾ ਨੇ ਆਪਣੇ ਸਹੁਰਾ ਪਰਿਵਾਰ ਸਣੇ ਪਤੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਮਹਿਲਾ ਨੇ ਥਾਣੇ ਦੇ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਸਨੂੰ ਇਨਸਾਫ ਨਹੀਂ ਮਿਲਦਾ ਉਸਦਾ ਇਹ ਧਰਨਾ ਤੇ ਭੁੱਖ ਹੜਤਾਲ ਜਾਰੀ ਰਹੇਗੀ।

ਭੁੱਖ ਹੜਤਾਲ ਦੀ ਚੇਤਾਵਨੀ:ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਥਾਣੇ ਦੇ ਬਾਹਰ ਕੜਾਕੇ ਦੀ ਠੰਢ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਬੈਠੀ ਮਹਿਲਾ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਹੈ। ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਉਸ ਮਹਿਲਾ ਨੇ ਆਪਣੇ ਪਤੀ ਅਤੇ ਸਹੁਰੇ ਪੱਖ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਆਪਣੇ ਨਿੱਕੇ ਬੱਚਿਆਂ ਤੇ ਪਰਿਵਾਰ ਦੀ ਇਕ ਮਹਿਲਾ ਨਾਲ ਭੁੱਖ ਹੜਤਾਲ 'ਤੇ ਬੈਠੀ ਅਬੋਹਰ ਨਿਵਾਸੀ ਮਹਿਲਾ ਨੇ ਕਿਹਾ ਕਿ ਪੁਲਿਸ ਉਸਦੇ ਮਾਮਲੇ ਵਿੱਚ ਜਦੋਂ ਤੱਕ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਉਸਦੀ ਇਹ ਭੁੱਖ ਹੜਤਾਲ ਜਾਰੀ ਰਹੇਗੀ।

ਇਹ ਵੀ ਪੜ੍ਹੋ:ਹਨੇਰੇ 'ਚ ਡੁੱਬਿਆ ਪਟਵਾਰ ਵਰਕ ਸਟੇਸ਼ਨ, ਤਿੰਨ ਮਹੀਨਿਆਂ ਤੋਂ ਨਹੀਂ ਆਈ ਬਿਜਲੀ , ਮੁਲਾਜ਼ਮ ਅਤੇ ਲੋਕ ਹੋ ਰਹੇ ਪ੍ਰੇਸ਼ਾਨ

ਪਤੀ ਉੱਤੇ ਲਗਾਏ ਇਲਜ਼ਾਮ:ਥਾਣੇ ਦੇ ਬਾਹਰ ਬੱਚਿਆਂ ਸਣੇ ਧਰਨਾ ਲਾ ਕੇ ਬੈਠੀ ਇਸ ਮਹਿਲਾ ਨੇ ਕਿਹਾ ਕਿ ਉਸਨੇ ਆਪਣੇ ਪਤੀ ਸਣੇ ਸਹੁਰਾ ਪਰਿਵਾਰ ਦੇ ਮੈਂਬਰਾਂ ਉੱਤੇ ਪਰਚਾ ਦਰਜ ਕਰਵਾਇਆ ਹੈ ਪਰ ਪੁਲਿਸ ਵਾਲੇ ਉਸਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਮਹਿਲਾ ਨੇ ਕਿਹਾ ਕਿ ਕਈ ਵਾਰ ਮੁਲਜ਼ਮ ਪੁਲਿਸ ਦੇ ਸਾਹਮਣੇ ਹੀ ਭੱਜੇ ਹਨ ਪਰ ਉਨ੍ਹਾਂ ਨੂੰ ਫੜਿਆ ਨਹੀਂ ਗਿਆ ਹੈ। ਮਹਿਲਾ ਨੇ ਕਿਹਾ ਕਿ ਉਸਦਾ ਪਤੀ ਉਸਨੂੰ ਕਿਸੇ ਮਹਿਲਾ ਦੇ ਕਹਿਣ ਉੱਤੇ ਜਹਿਰ ਵੀ ਦੇ ਚੁੱਕਾ ਹੈ। ਮਹਿਲਾ ਨੇ ਕਿਹਾ ਕਿ ਪੁਲਿਸ ਤੇ ਉਸਦੇ ਸਹੁਰਾ ਪਰਿਵਾਰ ਦੀ ਮਿਲੀਭਗਤ ਕਾਰਨ ਹੀ ਉਸਨੂੰ ਧਰਨਾ ਦੇਣਾ ਪੈ ਰਿਹਾ ਹੈ। ਮਹਿਲਾ ਨੇ ਇਨਸਾਫ ਨਾ ਮਿਲਣ ਤੱਕ ਧਰਨਾ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਤੋਂ ਕੋਈ ਬਿਆਨ ਹਾਸਿਲ ਨਹੀਂ ਹੋਇਆ ਹੈ।

ABOUT THE AUTHOR

...view details