ਪੰਜਾਬ

punjab

ETV Bharat / state

ਕੀ ਹੁਣ ਸ਼ਰਧਾ ਵੇਖ ਲੱਗੇਗੀ ਵੈਕਸੀਨ ? - Social Media

ਅਬੋਹਰ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਵੀ ਲੋਕ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਵੈਕਸੀਨ (vaccine) ਲਗਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਡੇਰੇ ਵਿਚ ਆਪਣੇ ਸ਼ਰਧਾਲੂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਬਾਕੀ ਬਾਹਰ ਉਡੀਕ ਵਿਚ ਹਨ।

ਕੀ ਹੁਣ ਸ਼ਰਧਾ ਵੇਖ ਲੱਗੇਗੀ ਵੈਕਸੀਨ ?
ਕੀ ਹੁਣ ਸ਼ਰਧਾ ਵੇਖ ਲੱਗੇਗੀ ਵੈਕਸੀਨ ?

By

Published : Aug 20, 2021, 10:05 AM IST

ਫਾਜ਼ਿਲਕਾ:ਵੈਕਸੀਨ (vaccine) ਨੂੰ ਲੈ ਕੇ ਸੋਸ਼ਲ ਮੀਡੀਆ (Social Media) ਉਤੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰ ਦੇ ਨਾਲ ਨਾਲ ਕਈ ਧਾਰਮਿਕ ਸੰਸਥਾਵਾਂ ਵੀ ਵੈਕਸੀਨ ਲੋਕਾਂ ਨੂੰ ਲਗਾਉਣ ਲਈ ਆਪਣਾ ਯੋਗਦਾਨ ਪਾ ਰਹੀਆ ਹਨ।

ਅਬੋਹਰ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਵੀ ਲੋਕ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲਗਾ ਕੇ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਵੈਕਸੀਨ ਲਗਵਾਉਣ ਆਏ ਲੋਕਾਂ ਨੇ ਕਿਹਾ ਕਿ ਉਹ ਸਵੇਰ ਤੋਂ ਧੁੱਪ ਵਿਚ ਖੜ੍ਹੇ ਹੋਣ ਕਾਰਨ ਉਨ੍ਹਾਂ ਨੂੰ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ। ਡੇਰੇ ਦੇ ਮੁੱਖ ਗੇਟ ਬੰਦ ਕੀਤੇ ਗਏ ਹਨ।

ਕੀ ਹੁਣ ਸ਼ਰਧਾ ਵੇਖ ਲੱਗੇਗੀ ਵੈਕਸੀਨ ?

ਲੋਕਾਂ ਦਾ ਕਹਿਣਾ ਹੈ ਕਿ ਡੇਰੇ ਵਿਚ ਆਪਣੇ ਸ਼ਰਧਾਲੂਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੁਸੀ ਵੇਖੋ ਕਿ ਵੈਕਸੀਲ ਲਗਾਉਣ ਲਈ ਲੋਕਾਂ ਦੀਆਂ ਕਿੰਨੀਆ ਲੰਬੀਆ ਲੰਬੀਆਂ ਕਤਾਰਾਂ ਲੱਗੀਆ ਹੋਈਆ ਹਨ ਪਰ ਗੇਟ ਬੰਦ ਪਿਆ ਹੈ।

ਜ਼ਿਕਰਯੋਗ ਹੈ ਕਿ ਇਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਰਹੀ ਹੈ। ਅਬੋਹਰ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਬਾਹਰ ਲੋਕਾਂ ਵੱਡੀ ਗਿਣਤੀ ਵਿਚ ਆਏ ਹੋਏ ਹਨ। ਇਹਨਾਂ ਵਿਚ ਲੋਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਉਥੇ ਹੀ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਉਡਾਈਆ ਜਾ ਰਹੀਆ ਹਨ।

ਇਹ ਵੀ ਪੜੋ: Alert ! ਵੈਕਸੀਨ ਲਗਾਉਣ ਤੋਂ ਪਹਿਲਾਂ ਪੜੋ ਇਹ ਖ਼ਬਰ

ABOUT THE AUTHOR

...view details