ਫ਼ਾਜ਼ਿਲਕਾ : ਬੀਤੇ ਦਿਨੀਂ ਪਿੰਡ ਹਸਤਾ ਕਲਾਂ ਵਿਖੇ ਇੱਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਨ ਲਈ ਫ਼ਾਜ਼ਿਲਕਾ ਪੁਲਿਸ ਵੱਲੋਂ ਦੋ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਵੱਲੋਂ ਬਣਾਈਆਂ ਗਈਆ ਟੀਮਾਂ ਦੀ ਮੁਸਤੈਦੀ ਦੇ ਚਲਦਿਆਂ ਦੋਵੇਂ ਪ੍ਰੇਮੀ-ਪ੍ਰੇਮਿਕਾ ਨੂੰ ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ਾਜ਼ਿਲਕਾ ਦੀ ਡੀ.ਐਸ.ਪੀ ਹੈੱਡਕੁਆਰਟਰ ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ ਪਿੰਡ ਹਸਤਾਂ ਕਲਾਂ ਦੇ ਛਿੰਦਰ ਪਾਲ ਸਿੰਘ ਦੀ ਪਤਨੀ ਵੀਰੋ ਬਾਈ ਦੇ ਉਸ ਦੇ ਹੀ ਪਿੰਡ ਦੇ ਗੁਰਜੰਟ ਸਿੰਘ ਉਰਫ ਜੰਟੀ ਨਾਂ ਦੇ ਵਿਅਕਤੀ ਨਾਲ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਸੰਬੰਧ ਚੱਲ ਰਹੇ ਸਨ ਜਿਸ ਨੂੰ ਲੈ ਕੇ ਛਿੰਦਰ ਪਾਲ ਸਿੰਘ ਦਾ ਆਪਣੀ ਪਤਨੀ ਦੇ ਨਾਲ ਆਏ ਦਿਨ ਝਗੜਾ ਰਹਿੰਦਾ ਸੀ ਅਤੇ ਬੀਤੇ ਦਿਨ ਮ੍ਰਿਤਕ ਦੀ ਪਤਨੀ ਵੀਰੋ ਬਾਈ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ।