ਫਾਜ਼ਿਲਕਾ: ਪੰਜਾਬ ਪੁਲਿਸ ਦਾ ਇੱਕ ਵਾਰ ਮੁੜ ਤੋਂ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਸ਼ਹਿਰ 'ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੁਲਿਸ ਨਾਕੇ ਉੱਤੇ ਮੌਜੂਦ ਮੁਲਾਜ਼ਮ ਟਰੱਕ ਚਾਲਕ ਤੋਂ ਪੈਸੇ ਵਸੂਲਦਾ ਦਿਖਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਪੁਲਿਸ ਦਾ ਇਹ ਨਾਕਾ ਸ਼੍ਰੀਗੰਗਾਨਗਰ ਰੋਡ ਉੱਤੇ ਪੈਂਦੇ ਆਖਰੀ ਪਿੰਡ ਗੁਮਜਾਲ ਦੇ ਨੇੜੇ ਲਾਇਆ ਗਿਆ ਸੀ।
ਟਰੱਕ ਚਾਲਕ ਤੋਂ ਪੈਸੇ ਵਸੂਲਦੇ ਹੋਏ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ, ਵਿਭਾਗ ਨੇ ਕੀਤਾ ਸਸਪੈਂਡ - ਭ੍ਰਿਸ਼ਟਾਚਾਰ ਰੋਕੁ ਧਾਰਾ
ਫਾਜ਼ਿਲਕਾ ਦੇ ਪਿੰਡ ਗੁਮਜਾਲ ਨੇੜੇ ਪੁਲਿਸ ਨਾਕੇ ਉੱਤੇ ਇੱਕ ਟਰੱਕ ਚਾਲਕ ਤੋਂ ਪੁਲਿਸ ਮੁਲਾਜ਼ਮ ਵੱਲੋਂ ਪੈਸੇ ਵਸੂਲੇ ਜਾਣ ਦੇ ਮਾਮਲੇ ਨੂੰ ਲੈ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉੱਥੇ ਮੌਜੂਦ ਨਾਕਾ ਇੰਚਾਰਜ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਟਰੱਕ ਚਾਲਕ ਤੋਂ ਪੈਸੇ ਵਸੂਲਦੇ ਹੋਏ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ
ਟਰੱਕ ਚਾਲਕ ਤੋਂ ਪੁਲਿਸ ਮੁਲਾਜ਼ਮ ਵੱਲੋਂ ਪੈਸੇ ਵਸੂਲੇ ਜਾਣ ਦੇ ਦੋਸ਼ ਵਿੱਚ ਉਸ 'ਤੇ ਭ੍ਰਿਸ਼ਟਾਚਾਰ ਰੋਕੁ ਧਾਰਾ (ਪੀਸੀ ਏਕਟ) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਨਾਕਾ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਕੇ 'ਤੇ ਮੌਜੂਦ ਬਾਕੀ ਮੁਲਾਜ਼ਮਾਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਬਾਰੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਪੈਸੇ ਲੈਣ ਵਾਲਾ ਮੁਲਾਜ਼ਮ ਪੰਜਾਬ ਹੋਮਗਾਰਡ ਦਾ ਜਵਾਨ ਹੈ। ਉਸ ਦੀ ਪਛਾਣ ਸੁਭਾਸ਼ ਚੰਦ ਦੇ ਰੂਪ ਵਿੱਚ ਹੋਈ, ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਸਬੰਧੀ ਕਰਵਾਈ ਕੀਤੀ ਜਾ ਰਹੀ ਹੈ।