ਫ਼ਜ਼ਿਲਕਾ:ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਆਗੂਆਂ ਵੱਲੋਂ ਸਮੇਂ ਸਿਰ ਪਹੁੰਚ ਕੇ ਦਫਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਕੀ ਕਿਹੜੇ ਅਫ਼ਸਰ ਸਮੇਂ ਦੇ ਪਾਬੰਦ ਹਨ ਤੇ ਕਿਹੜੇ ਨਹੀਂ ਅਤੇ ਜੋ ਅਫ਼ਸਰ ਸਮੇਂ ਦੇ ਪਾਬੰਦ ਨਹੀਂ ਹਨ ਉਨ੍ਹਾਂ ਉੱਪਰ ਕਾਰਵਾਈ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਜ਼ੀਰਾ (Government Hospital Zira) ਵਿਖੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਸਟਾਫ਼ ਦੀ ਹਾਜ਼ਰੀ ਰਜਿਸਟਰ (Staff attendance register) ਦੇ ਨਾਲ-ਨਾਲ ਲੋਕਾਂ ਵੱਲੋਂ ਦੱਸੀਆਂ ਗਈਆਂ ਸ਼ਿਕਾਇਤਾਂ ਵੀ ਸਟਾਫ ਨਾਲ ਸਾਂਝੀਆਂ ਕੀਤੀਆਂ।
ਇਸ ਦੌਰਾਨ ਉਨ੍ਹਾਂ ਵੱਲੋਂ ਸਟਾਫ਼ ਨੂੰ ਆਉਣ ਵਾਲੀਆਂ ਮੁਸ਼ਕਿਲਾ ਵੀ ਸੁਣੀਆ ਅਤੇ ਉਨ੍ਹਾਂ ਦੇ ਹੱਲ ਕਰਵਾਉਣ ਵਾਸਤੇ ਉਨ੍ਹਾਂ ਨੂੰ ਲਿਖਤੀ ਭੇਜਣ ਵਾਸਤੇ ਕਿਹਾ ਗਿਆ ਤਾਂ ਜੋ ਉਹ ਮਹਿਕਮੇ ਦੇ ਮੰਤਰੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਜੋ ਡਾਕਟਰਾਂ ਤੇ ਸਟਾਫ਼ ਵੱਲੋਂ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਉਸ ਬਾਰੇ ਵੀ ਡਾਕਟਰਾਂ ਤੇ ਸਟਾਫ ਨੂੰ ਆਪਣੀ ਮਰਿਆਦਾ ਬਣਾਈ ਰੱਖਣ ਵਾਸਤੇ ਕਿਹਾ ਗਿਆ ਤੇ ਸਮੇਂ ਸਿਰ ਆ ਕੇ ਆਪਣਾ ਕੰਮ ਕਰਨ ਦੀ ਹਦਾਇਤ ਕੀਤੀ ਗਈ।