ਫਜ਼ਿਲਕਾ: ਅਬੋਹਰ ਦੀ ਟਰੱਕ ਯੂਨੀਅਨ (Abohar Truck Union) 'ਚ ਉਸ ਵੇਲੇ ਵਿਵਾਦ ਹੋ ਗਿਆ, ਟਰੱਕ ਯੂਨੀਅਨ ਦੀ ਪ੍ਰਧਾਨਗੀ (President of the Truck Union) ਨੂੰ ਲੈਕੇ ‘ਆਪ’ ਦੇ ਆਗੂ ਰਘੁਬੀਰ ਭਾਖਰ, ‘ਆਪ’ ਦੇ ਟਰੇਡ ਵਿੰਗ ਜ਼ਿਲ੍ਹਾ ਪ੍ਰਧਾਨ (AAP's trade wing district president) ਪੰਕਜ ਨਰੂਲਾ ਸਣੇ ਹੋਰ ਟਰੱਕ ਅਪਰੇਟਰ ਨਾਲ ਟਰੱਕ ਯੂਨੀਅਨ ਚਲਾਉਣ ਲਈ 5 ਮੈਂਬਰੀ ਕਮੇਟੀ ਦਾ ਗਠਨ ਕਰ ਰਹੇ ਸਨ, ਤਾਂ ਉਸੇ ਵੇਲੇ ਕੁਝ ਲੋਕਾਂ ਨੇ ਇਨ੍ਹਾਂ ‘ਤੇ ਹਮਲਾ ਕਰ ਦਿੱਤਾ।
ਇਸ ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿਸ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਵਾਇਰਲ (video also went viral on social media) ਹੋ ਰਹੀ ਹੈ। ਹਮਲੇ ਤੋਂ ਬਾਅਦ ਮਾਹੌਲ ਤਣਾਅ ਬਣ ਗਿਆ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਲਾਤਾਂ ਨੂੰ ਸੰਭਾਲਿਆਂ। ਇਸ ਮੌਕੇ ਮੀਡੀਆ ਨਾਲ ਗੱਲਾਬਤ ਦੌਰਾਨ ਜਾਂਚ ਅਫ਼ਸਰ ਰਮੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਵਿੱਚ ਜੋ ਵਿਅਕਤੀ ਜ਼ਖ਼ਮੀ ਹੋਏ ਹਨ, ਅਸੀਂ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਦੇ ਬਿਆਨ ਅਤੇ ਘਟਨਾ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ (The video also went viral on social media) ਦੇ ਆਧਾਰ ‘ਤੇ ਜਾਂਚ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਜੋ ਵੀ ਮਾਮਲੇ ਵਿੱਚ ਮੁਲਜ਼ਮ ਪਿਆ ਗਿਆ, ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਵਾਂ ਧਿਰਾਂ ਵਿਚਾਲੇ ਸਮਝੋਤਾ ਨਹੀਂ ਹੋ ਜਾਦਾ ਉਦੋਂ ਤੱਕ ਟਰੱਕ ਯੂਨੀਅਨ ਬੰਦ ਰਹੇਗੀ।