ਫਾਜ਼ਿਲਕਾ:ਅਬੋਹਰ ਵਿਖੇ ਦੋ ਦੋਸਤ ਰਮੇਸ਼ ਅਤੇ ਕੁਕੀ ਦੀ ਜੋੜੀ ਗਲੀ-ਗਲੀ ਵਿੱਚ ਮਸ਼ਹੂਰ ਹੈ। ਦੋਵਾਂ ਨੇ ਮਿਲ ਕੇ ਕਈ ਵਾਰ ਲਾਟਰੀ ਪਾਈ, ਪਰ ਨਤੀਜ ਕਦੇ ਪਾਜ਼ੀਟਿਵ ਨਹੀਂ ਆਇਆ। ਹਾਰ ਨਾ ਮੰਨਦੇ ਹੋਏ ਮੁੜ ਦੋਸਤਾਂ ਨੇ ਇਕ ਵਾਰ ਫਿਰ ਲਾਟਰੀ ਪਾਈ ਅਤੇ ਇਸ ਵਾਰ ਦੋਨਾਂ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।
Two Friends Won Lottery: ਅਬੋਹਰ 'ਚ ਦੋ ਦੋਸਤਾਂ ਨੇ ਮਿਲ ਕੇ ਪਾਈ ਲਾਟਰੀ, ਜਿੱਤੇ ਡੇਢ ਕਰੋੜ - Punjab News
ਅਬੋਹਰ ਵਿਖੇ ਉਸ ਵੇਲ੍ਹੇ ਦੋਸਤੀ ਦੀ ਮਿਸਾਲ ਦੇਖਣ ਨੂੰ ਮਿਲੀ, ਜਦੋਂ ਦੋ ਦੋਸਤਾਂ ਵਲੋਂ ਲਾਟਰੀ ਜਿੱਤੀ ਗਈ ਅਤੇ ਫਿਰ ਢੋਲ-ਢੱਮਕੇ ਨਾਲ ਇਸ ਦੀ ਖੁਸ਼ੀ ਮਨਾਈ ਗਈ।
Published : Oct 2, 2023, 3:53 PM IST
ਸਾਂਝੇਦਾਰੀ ਕਰਕੇ ਪਾਈ ਲਾਟਰੀ :ਦੋਵੇਂ ਬਚਪਨ ਤੋਂ ਦੋਸਤ ਹਨ, ਜੋ ਵੀ ਕੰਮ ਕਰਦੇ ਹਨ, ਉਹ ਸਾਂਝੇਦਾਰੀ ਵਿੱਚ ਕਰਦੇ ਹਨ। ਫਿਰ ਸਾਂਝੇਦਾਰੀ ਕਰਦੇ ਹੋਏ ਲਾਟਰੀ ਪਾਈ ਜਿਸ ਵਿੱਚ ਕਿਸਮਤ ਨੇ ਦੋਨਾਂ ਦਾ ਸਾਥ ਦਿੱਤਾ। ਅਜੇ ਇੱਕ-ਦੋ ਦਿਨ ਪਹਿਲਾਂ ਹੀ ਦੋਨਾਂ ਨੇ ਪੈਸੇ ਪਾ ਕੇ 200 ਰੁਪਏ ਦੀ ਲਾਟਰੀ ਪਾਈ ਅਤੇ ਫੇਰ ਦੇਰ ਰਾਤ ਪਤਾ ਲੱਗਾ ਕਿ ਉਨ੍ਹਾਂ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਦੋਵਾਂ ਨੇ ਪੈਸੇ ਹੁਣ ਅੱਧੇ-ਅੱਧੇ ਵੰਡਣੇ ਹਨ। ਦੋਵਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੀ ਚਮਕ ਸਾਫ਼ ਚਮਕ ਰਹੀ ਹੈ।
ਪੈਸੇ ਕਿੱਥੇ ਖ਼ਰਚ ਕਰਨਗੇ: ਗਿਆਨਚੰਦ ਲਾਟਰੀ ਵੇਚਣ ਵਾਲੇ ਦੇ ਸਟਾਲ 'ਤੇ ਸਵੇਰ ਤੋਂ ਹੀ ਢੋਲ ਵੱਜ ਰਹੇ ਹਨ। ਅਬੋਹਰ ਦੇ ਘੰਟਾਘਰ ਚੌਂਕ ਵਿਖੇ ਜਿੱਥੇ ਦੋਨੋਂ ਦੋਸਤ ਰਮੇਸ਼ ਅਤੇ ਕੁਕੀ ਆਪਣੀ ਡੇਢ ਕਰੋੜ ਦੀ ਲਾਟਰੀ ਜਿੱਤਣ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਮੀਡੀਆ ਨਾਲ ਮੁਲਾਕਾਤ ਕਰਦੇ ਹੋਏ ਦੋਹਾਂ ਦੋਸਤਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਾਂਝੇਦਾਰੀ ਕਰਕੇ ਲਾਟਰੀ ਖ਼ਰੀਦ ਰਹੇ ਹਨ। ਉਨ੍ਹਾਂ ਨੇ ਕਈ ਵਾਰ ਛੋਟੇ-ਮੋਟੇ ਇਨਾਮ ਜਿੱਤੇ ਹਨ, ਪਰ ਕੱਲ੍ਹ ਉਨ੍ਹਾਂ ਦੀ ਕਿਸਮਤ ਖੁੱਲ੍ਹੀ ਜਦੋਂ ਦੇਰ ਸ਼ਾਮ ਉਨ੍ਹਾਂ ਨੇ ਦੋ ਲਾਟਰੀਆਂ ਖ਼ਰੀਦੀਆਂ ਜਿਸ ਵਿੱਚ ਇਕ ਲਾਟਰੀ ਦਾ ਪਹਿਲਾ ਨਾਮ ਉਨ੍ਹਾਂ ਦੇ ਨਾਂਅ ਨਿਕਲਿਆ ਹੈ। ਉਹ ਇਹ ਪੈਸਾ ਆਪਣੇ ਬੱਚਿਆਂ 'ਤੇ ਖ਼ਰਚ ਕਰਨਗੇ ਅਤੇ ਕੁਝ ਧਾਰਮਿਕ ਪ੍ਰੋਗਰਾਮ ਪ੍ਰਬੰਧ ਵੀ ਕਰਨਗੇ।