ਪੰਜਾਬ

punjab

ETV Bharat / state

600 ਕਿੱਲੋ ਪੋਸਤ ਤੇ 65 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਟਰੱਕ ਡ੍ਰਾਈਵਰ ਕਾਬੂ

ਫ਼ਾਜ਼ਿਲਕਾ ਪੁਲਿਸ ਨੇ ਨਾਕਾਬੰਦੀ ਦੌਰਾਨ ਰਾਜਸਥਾਨ ਤੋਂ ਆ ਰਹੇ ਇੱਕ ਟਰੱਕ ਦੀ ਤਲਾਸ਼ੀ ਲਈ ਜਿਸ ਵਿੱਚੋਂ ਪੁਲਿਸ ਨੂੰ ਲੂਣ ਦੇ ਗੱਟੇ ਦੇ ਹੇਠੋਂ ਪੋਸਤ ਦੇ ਗੱਟੇ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਫ਼ੋਟੋ
ਫ਼ੋਟੋ

By

Published : Oct 7, 2020, 7:29 AM IST

ਫ਼ਾਜ਼ਿਲਕਾ: ਥਾਣਾ ਖੁਈਆ ਸਰਵਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਨਾਕੇ 'ਤੇ ਰਾਜਸਥਾਨ ਤੋਂ ਆ ਰਹੇ ਇੱਕ ਟਰੱਕ ਦੀ ਤਲਾਸ਼ੀ ਲਈ। ਟਰੱਕ ਵਿੱਚ ਲੂਣ ਦੇ ਗੱਟੇ ਸਨ। ਜਦੋਂ ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਟਰੱਕ ਵਿੱਚੋਂ ਲੂਣ ਦੇ ਗੱਟੇ ਦੇ ਹੇਠੋਂ ਪੋਸਤ ਦੇ ਗੱਟੇ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਫ਼ੋਟੋ

ਥਾਣਾ ਖੁਈਆ ਸਰਵਰ ਦੇ ਮੁਖੀ ਰਮਨ ਕੰਬੋਜ ਨੇ ਦੱਸਿਆ ਕਿ ਟਰੱਕ ਵਿੱਚੋਂ ਪੋਸਤ ਦੇ ਗੱਟੇ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਦਾ ਨਾਂਅ ਕਰਮਜੀਤ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ ਜ਼ੀਰਾ ਦਾ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਬਰਾਮਦ ਪੋਸਤ ਦਾ ਵਜ਼ਨ 6 ਕੁਵਿੰਟਲ ਯਾਨੀ 600 ਕਿਲੋ ਅਤੇ ਗੋਲੀਆਂ ਦੀ ਗਿਣਤੀ 65 ਹਜ਼ਾਰ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਮਾਮਲੇ 'ਚ ਇਸ ਦੇ ਹੋਰ ਸਾਥੀਆਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਥਾਣਾ ਮੁਖੀ ਮੁਤਾਬਕ ਬਰਾਮਦ ਪੋਸਤ ਅਤੇ ਨਸ਼ੀਲੀ ਗੋਲੀਆਂ ਦੀ ਸਪਲਾਈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਟੋਰੇ ਵਾਲਾ ਦੇ ਇੱਕ ਸ਼ਖਸ਼ ਨੂੰ ਕੀਤੀ ਜਾਣੀ ਸੀ , ਇਸ ਸਬੰਧੀ ਵੀ ਪੁਲਿਸ ਜਾਣਕਾਰੀ ਜੁਟਾਉਣ 'ਚ ਲੱਗੀ ਹੈ।

ABOUT THE AUTHOR

...view details