ਪੰਜਾਬ

punjab

ETV Bharat / state

ਕਿਨੂੰਆਂ ਦੇ ਬਾਗ ਬਰਬਾਦ, ਬਾਗਬਾਨਾਂ ਨੇ ਸਰਕਾਰ ਅੱਗੇ ਲਾਈ ਫਰਿਆਦ - ਬਾਗਬਾਨ ਪਰੇਸ਼ਾਨ

ਫਾਜ਼ਿਲਕਾ ਦੇ ਵਿੱਚ ਬਾਗਬਾਨਾਂ ਦੇ ਕਿਨੂੰਆਂ ਦੇ ਬਾਗ ਬਿਮਾਰੀ ਲੱਗਣ ਦੇ ਕਾਰਨ ਖਰਾਬ ਹੋ ਰਹੇ ਹਨ। ਬਾਗ ਖਰਾਬ ਹੋਣ ਕਾਰਨ ਬਾਗਬਾਨ ਪਰੇਸ਼ਾਨ ਹਨ। ਪਰੇਸ਼ਾਨ ਬਾਗਬਾਨਾਂ ਦੇ ਵੱਲੋਂ ਸੂਬਾ ਸਰਕਾਰ ਤੇ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ ਜਾ ਰਹੇ ਹਨ। ਪੀੜਤ ਬਾਗਬਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਬਾਗਬਾਨਾਂ ਨੇ ਸਰਕਾਰ ਤੋਂ ਮੰਗੀ ਮਦਦ
ਬਾਗਬਾਨਾਂ ਨੇ ਸਰਕਾਰ ਤੋਂ ਮੰਗੀ ਮਦਦ

By

Published : Dec 5, 2021, 3:04 PM IST

ਫਾਜ਼ਿਲਕਾ:ਇਲਾਕਾ ਅਬੋਹਰ ਦੇ ਬਾਗਬਾਨ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਕਿਨੂੰ ਦੇ ਬਾਗ ਅਣਪਛਾਤੀ ਬੀਮਾਰੀ ਕਰਕੇ ਸੁੱਕ ਰਹੇ ਹਨ। ਬਾਗਬਾਨਾਂ ਵੱਲੋਂ ਮਹਿਕਮਾ ਬਾਗਬਾਨੀ ਅਤੇ ਹੋਰ ਮਾਹਿਰਾਂ ਤੱਕ ਪਹੁੰਚ ਕੀਤੀ ਗਈ ਹੈ ਪਰ ਹਾਲੇ ਤੱਕ ਨਾ ਹੀ ਬਾਗਬਾਨੀ ਵਿਭਾਗ ਅਤੇ ਨਾ ਹੀ ਸਰਕਾਰ ਇਸ ਸਿੱਟੇ ’ਤੇ ਪਹੁੰਚੀ ਹੈ ਕਿ ਆਖਿਰ ਕਿਹੜੀ ਬਿਮਾਰੀ ਦਾ ਹਮਲਾ ਕਿਨੂੰ ਦੇ ਬਾਗਾਂ ’ਤੇ ਹੋ ਰਿਹਾ ਹੈ ਜਿਸ ਕਰਕੇ ਕਿਨੂੰ ਦੇ ਬੂਟੇ ਖੜ੍ਹੇ ਖੜ੍ਹੇ ਸੁੱਕ ਰਹੇ ਹਨ ।

ਕਿੰਨੂ ਬਾਗਬਾਨਾਂ ਦੀ ਮੰਨੀਏ ਤਾਂ ਕਈ ਹਜ਼ਾਰ ਹੈਕਟੇਅਰ ਰਕਬਾ ਖਰਾਬ ਹੋ ਗਿਆ ਹੈ ਪਰ ਬਾਗਬਾਨੀ ਦੇ ਸਰਕਾਰੀ ਅੰਕੜਿਆਂ ਅਨੁਸਾਰ 200-250 ਏਕੜ ਕਿਨੂੰ ਦੇ ਬਾਗ ਬਰਬਾਦ ਹੋਏ ਹਨ। ਬੇਸ਼ੱਕ ਬਾਗਬਾਨੀ ਵਿਭਾਗ ਵੱਡੇ ਵੱਡੇ ਦਾਅਵੇ ਜ਼ਰੂਰ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤ ਤੋਂ ਪ੍ਰਸ਼ਾਸਨ ਅਤੇ ਸਰਕਾਰ ਅਨਜਾਣ ਹੈ ।

ਬਾਗਬਾਨਾਂ ਨੇ ਸਰਕਾਰ ਤੋਂ ਮੰਗੀ ਮਦਦ
ਕਿੰਨੂ ਬਾਗਬਾਨਾਂ ਦਾ ਕਹਿਣਾ ਹੈ ਕਿ ਜਦੋਂ ਅਣਪਛਾਤੀ ਬੀਮਾਰੀ ਦਾ ਹਮਲਾ ਹੋ ਕੇ ਕਿਨੂੰ ਦੇ ਬੂਟੇ ਸੁੱਕਣ ਲੱਗੇ ਤਾਂ ਉਨ੍ਹਾਂ ਨੇ ਮਹਿਕਮਾ ਬਾਗਬਾਨੀ ਅਤੇ ਹੋਰ ਉੱਚ ਅਧਿਕਾਰੀਆਂ ਕੋਲ ਲਿਖਤੀ ਤੌਰ ’ਤੇ ਇਸ ਦੀ ਜਾਣਕਾਰੀ ਦਿੱਤੀ ਪਰ ਅੱਜ ਤੱਕ ਨਾ ਹੀ ਮਹਿਕਮਾ ਅਤੇ ਨਾ ਹੀ ਸਰਕਾਰ ਇਸ ਗੱਲ ਦਾ ਪਤਾ ਲਗਾ ਸਕੀ ਹੈ ਕਿ ਅਣਪਛਾਤੀ ਬੀਮਾਰੀ ਕਿਹੜੀ ਹੈ। ਸਮੱਸਿਆ ਦਾ ਕੋਈ ਹੱਲ ਨਾ ਨਿੱਕਲਣ ਕਾਰਨ ਵੱਡੇ ਪੱਧਰ ’ਤੇ ਬਾਗਬਾਨਾਂ ਦੇ ਬਾਗ ਖਰਾਬ ਹੋ ਰਹੇ ਹਨ ।ਦੂਜੇ ਪਾਸੇ ਜੇਕਰ ਬਾਗਬਾਨੀ ਵਿਭਾਗ ਦੇ ਐਚ ਡੀ ਓ ਤੇਜਿੰਦਰ ਸਿੰਘ ਦੀ ਮੰਨੀਏ ਤਾਂ ਸਿਰਫ ਇਲਾਕੇ ਦੇ ਵਿੱਚ 200-250 ਏਕੜ ਦੇ ਕਰੀਬ ਰਕਬਾ ਹੀ ਇਸ ਬਿਮਾਰੀ ਕਰਕੇ ਖਰਾਬ ਜਾਂ ਫਿਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਬਾਗਬਾਨਾਂ ਨੂੰ ਜਾਣਕਾਰੀ ਦੇਣ ਲਈ ਜਾਂ ਫਿਰ ਬਿਮਾਰੀਆਂ ਦੀ ਰੋਕਥਾਮ ਲਈ ਸੈਮੀਨਾਰਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ ਹੋ ਰਹੀਆਂ ਮੌਤਾਂ ਤੇ ਕੇਸ ਵਾਪਸ ਲੈਣ 'ਤੇ ਫਸਿਆ ਪੇਚ! ਜਾਣੋ ਕੀ ਹੈ ਅੰਕੜਾ ਤੇ ਕਿਵੇਂ ਲੱਭਿਆ ਜਾ ਸਕਦੈ ਹੱਲ

ABOUT THE AUTHOR

...view details