ਤੂੜੀ ਨਾਲ ਭਰੀ ਟਰਾਲੀ ਬਿਜਲੀ ਦੀਆਂ ਤਾਰਾਂ ਨਾਲ ਟਕਰਾਈ - trali
ਬਿਜਲੀ ਦੀਆਂ ਤਾਰਾਂ ਹੇਠਾਂ ਹੋਣ ਕਾਰਨ ਤੂੜੀ ਨਾਲ ਭਰੀ ਟਰਾਲੀ ਤਾਰਾਂ ਨਾਲ ਟਕਰਾ ਗਈ। ਇਸ ਨਾਲ ਟਰੈਕਟਰ ਚਾਲਕ ਬੁਰੀ ਤਰ੍ਹਾਂ ਝੁਲਸ ਗਿਆ। ਲੋਕਾਂ ਨੇ ਡਰਾਈਵਰ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
man shocked from electricity wires in villages
ਫਾਜ਼ਿਲਕਾ: ਅਬੋਹਰ ਹਨੁਮਾਨਗੜ੍ਹ ਰੋਡ 'ਤੇ ਪੈਂਦੇ ਪਿੰਡ ਅਮਰਪੁਰਾ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ। ਇਥੇ ਤੂੜੀ ਨਾਲ ਭਰੀ ਟਰਾਲੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਜਿਸ ਨਾਲ ਟਰੈਕਟਰ ਡਰਾਈਵਰ ਕਾਲੂਰਾਮ ਬੁਰੀ ਤਰ੍ਹਾਂ ਝੁਲਸ ਗਿਆ। ਟਰੈਕਟਰ ਦੇ ਟਾਇਰ ਧਮਾਕੇ ਨਾਲ ਫਟ ਗਏ। ਲੋਕਾਂ ਨੇ ਜਖ਼ਮੀ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ਦੀਆਂ ਤਸਵੀਰਾਂ