ਪੰਜਾਬ

punjab

ETV Bharat / state

ਜਦੋ ਮਹਿਲਾ ਦਾ ਦੁਪੱਟਾ ਹੀ ਬਣਿਆ ਉਸ ਲਈ ਫਾਂਸੀ - ਮੌਤ

ਅਬੋਹਰ ਦੇ ਨਜ਼ਦੀਕੀ ਪਿੰਡ ਨਿਹਾਲਖੇੜਾ ਦੇ ਨੇੜੇੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਢਾਣੀ ਚਿਰਾਗ ਸਿੰਘ ਦੇ ਨਿਵਾਸੀ ਭੁਪਿੰਦਰ ਸਿੰਘ ਆਪਣੀ ਪਤਨੀ ਅਮਰਜੀਤ ਕੌਰ ਨਾਲ ਦਵਾਈ ਲੈਣ ਵਾਸਤੇ ਪਿੰਡ ਕੱਟਿਆਂਵਾਲੇ ਜਾ ਰਿਹਾ ਸੀ ਤਾਂ ਅਚਾਨਕ ਉਹਦੇ ਪਿੱਛੇ ਬੈਠੀ ਉਸ ਦੀ ਪਤਨੀ ਦਾ ਦੁਪੱਟਾ ਮੋਟਰਸਾਈਕਲ ਦੀ ਚੈਨ ਵਿੱਚ ਆ ਜਾਣ ਕਰਕੇ ਪਿੱਛੇ ਡਿੱਗਣ ਤੋਂ ਕੁੱਝ ਸਮੇਂ ਬਾਅਦ ਹੀ ਉਸਦੀ ਮੌਤ ਹੋ ਗਈ।

ਮੋਟਰਸਾਈਕਲ ਦੀ ਚੈਨ 'ਚ ਚੁੰਨੀ ਫਸਣ ਨਾਲ ਹੋਈ ਦਰਦਨਾਕ ਮੌਤ
ਮੋਟਰਸਾਈਕਲ ਦੀ ਚੈਨ 'ਚ ਚੁੰਨੀ ਫਸਣ ਨਾਲ ਹੋਈ ਦਰਦਨਾਕ ਮੌਤ

By

Published : May 27, 2021, 9:53 PM IST

ਫਾਜ਼ਿਲਕਾ:ਅਬੋਹਰ ਦੇ ਨਜ਼ਦੀਕੀ ਪਿੰਡ ਨਿਹਾਲਖੇੜਾ ਦੇ ਨੇੜੇੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਢਾਣੀ ਚਿਰਾਗ ਸਿੰਘ ਦੇ ਨਿਵਾਸੀ ਭੁਪਿੰਦਰ ਸਿੰਘ ਆਪਣੀ ਪਤਨੀ ਅਮਰਜੀਤ ਕੌਰ ਨਾਲ ਦਵਾਈ ਲੈਣ ਵਾਸਤੇ ਪਿੰਡ ਕੱਟਿਆਂਵਾਲੇ ਜਾ ਰਿਹਾ ਸੀ ਤਾਂ ਅਚਾਨਕ ਉਹਦੇ ਪਿੱਛੇ ਬੈਠੀ ਉਸ ਦੀ ਪਤਨੀ ਦਾ ਦੁਪੱਟਾ ਮੋਟਰਸਾਈਕਲ ਦੀ ਚੈਨ ਵਿੱਚ ਆ ਜਾਣ ਕਰਕੇ ਪਿੱਛੇ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਪ੍ਰਾਈਵੇਟ ਗੱਡੀ ਦੀ ਸਹਾਇਤਾ ਨਾਲ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾ ਰਹੇ ਸੀ ਉਸੇ ਦੌਰਾਨ ਹੀ ਅਮਰਜੀਤ ਦੀ ਮੌਤ ਹੋ ਗਈ।

ਮੋਟਰਸਾਈਕਲ ਦੀ ਚੈਨ 'ਚ ਚੁੰਨੀ ਫਸਣ ਨਾਲ ਹੋਈ ਦਰਦਨਾਕ ਮੌਤ
ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਮ੍ਰਿਤਕ ਅਮਰਜੀਤ ਕੌਰ ਦੀ ਅਚਾਨਕ ਮੋਟਰਸਾਈਕਲ ਵਿੱਚ ਚੁੰਨੀ ਫਸ ਜਾਣ ਕਾਰਨ ਡਿੱਗਣ ਨਾਲ ਮੌਤ ਹੋ ਗਈ।ਮ੍ਰਿਤਕ ਦੇ ਪਤੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਦਵਾਈ ਲੈਣ ਜਾ ਰਹੇ ਸੀ ਅਤੇ ਅਚਾਨਕ ਮੇਰੀ ਪਤਨੀ ਦੀ ਚੁੰਨੀ ਮੋਟਰਸਾਈਕਲ ਦੀ ਚੈਨ ਵਿਚ ਫਸ ਆ ਗਈ ਅਤੇ ਉਹ ਡਿੱਗ ਗਈ।ਪਿੱਛੋ ਆ ਰਹੇ ਗੱਡੀ ਸਵਾਰ ਵਿਅਕਤੀਆਂ ਦੀ ਮਦਦ ਨਾਲ ਉਸਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਪਰ ਉਸਦੀ ਰਾਸਤੇ ਵਿਚ ਹੀ ਮੌਤ ਹੋ ਗਈ।

ABOUT THE AUTHOR

...view details