ਅਬੋਹਰ: ਪਿੰਡ ਰਾਮਪੁਰਾ ਵਿੱਚ ਪੋਤਰੇ ਅਤੇ ਉਸਦੀ ਨੂੰਹ ਵੱਲੋਂ ਆਪਣੇ ਹੀ ਦਾਦੇ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਘਰੇਲੂ ਝਗੜੇ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਆਪਣੀ ਭੂਆ ਅਤੇ ਪਿਓ ’ਤੇ ਵੀ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਵੀ ਜ਼ਖਮੀ ਹੋ ਗਏ।
ਮੇਰਾ ਪੁੱਤ ਨਸ਼ੇ ਦਾ ਆਦੀ ਹੈ- ਮ੍ਰਿਤਕ ਦਾ ਪੁੱਤਰ
ਮ੍ਰਿਤਕ ਦੇ ਪੁੱਤਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦਾ ਪੁੱਤਰ ਬੁਰੀਆਂ ਆਦਤਾਂ ਦਾ ਸ਼ਿਕਾਰ ਹੈ, ਉਹ ਨਸ਼ਾ ਅਤੇ ਚੋਰੀਆਂ ਕਰਨ ਦਾ ਆਦੀ ਹੈ। ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ਦੇ ਪੁੱਤਰ ਨੇ ਉਸਨੂੰ ਅਤੇ ਉਸਦੀ ਭੈਣ ਨੂੰ ਵੀ ਕੁੱਟਿਆ। ਜਦੋਂ ਉਸਦੇ ਚਾਚੇ ਨੇ ਕਿਸੇ ਤਰੀਕੇ ਨਾਲ ਉਸਨੂੰ ਨੂੰ ਛੁਡਾ ਕੇ ਆਪਣੇ ਘਰ ਲੈ ਗਿਆ ਤਾਂ ਉਸ ਦੇ ਪੁੱਤਰ ਨੇ ਉਹਦੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭੈਣ ਨੂੰ ਵੀ ਜ਼ਖ਼ਮੀ ਕਰ ਦਿੱਤਾ।