ਫ਼ਾਜ਼ਿਲਕਾ:ਆਮ ਤੌਰ ‘ਤੇ ਸੁਣਨ ਵਿੱਚ ਆਉਂਦਾ ਹੈ, ਕਿ ਪਤਨੀ ਪਤੀ ਦੀ ਲਈ ਹਮੇਸ਼ਾ ਅਰਦਾਸਾ ਕਰਦੀ ਹੈ, ਅਤੇ ਉਹ ਪਤਨੀ ਮਾਂ ਦੇ ਰੂਪ ਵਿੱਚ ਬੱਚਿਆਂ ਦੀ ਦਿਨ ਰਾਤ ਸੇਵਾ ਕਰਦੇ ਹੋਏ ਭੁੱਖੇ ਪਿਆਸੇ ਰਹਿ ਕੇ ਬੱਚਿਆਂ ਨੂੰ ਪਾਲਦੀ ਪੋਸਦੀ ਹੈ। ਪ੍ਰੰਤੂ ਜ਼ਿਲ੍ਹਾ ਫ਼ਾਜ਼ਿਲਕਾ ਤੇ ਅਬੋਹਰ ਦੀ ਗਲੀ ਨੰਬਰ 15 ਵਿੱਚ ਅੱਜ ਇੱਕ ਅਜਿਹੀ ਦੁਖਦਾਈ ਵੀਡਿਓ ਵਾਇਰਲ ਹੋਈ। ਜਿਸ ਨੂੰ ਦੇਖਣ ਤੋਂ ਬਾਅਦ ਰੂਹ ਕੰਬ ਗਈ।
ਇਸ ਵੀਡੀਓ ਵਿੱਚ ਮਹਿਲਾ ਦੇ ਦੋਵੇਂ ਲੜਕੇ ਸ਼ਰ੍ਹੇਆਮ ਗਲੀ ਵਿੱਚ ਆਪਣੀ ਮਾਂ ਨਾਲ ਕੁੱਟਮਾਰ ਕਰ ਰਹੇ ਸਨ, ਅਤੇ ਉਸ ਦਾ ਪਤੀ ਚੱਪਲਾਂ ਨਾਲ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ, ਤੇ ਨਾਲ ਹੀ ਪੀੜਤ ਔਰਤ ਨੂੰ ਪਤੀ ਵੱਲੋਂ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟ ਜਾ ਰਿਹਾ ਸੀ।
ਮੌਕੇ ‘ਤੇ ਮੌਜੂਦ ਆਂਢ ਗੁਆਂਢ ਦੇ ਲੋਕ ਜਦੋਂ ਔਰਤ ਨੂੰ ਛੁਡਾਉਣ ਆਉਂਦੇ ਸਨ, ਤਾਂ ਉਸ ਦਾ ਪਤੀ ਉਨ੍ਹਾਂ ਨਾਲ ਵੀ ਬਦਤਮੀਜ਼ੀ ਕਰਦਾ ਸੀ। ਕੁੱਟਮਾਰ ਦੌਰਾਨ ਮਹਿਲਾ ਜ਼ਖ਼ਮੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।