ਫਾਜ਼ਿਲਕਾ:ਜਲਾਲਾਬਾਦ ਦੇ ਪਿੰਡ ਤਾਰੇਵਾਲਾ ਵਿਖੇ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋ ਇੱਕ ਛੋਟੇ ਜਿਹੇ ਹਾਦਸੇ ਨੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮਾਮਲਾ ਇੰਨ੍ਹਾਂ ਜਿਆਦਾ ਦਰਦਨਾਕ ਹੈ ਕਿ ਪੂਰੇ ਪਿੰਡ ਚ ਮਾਤਮ ਛਾਇਆ ਹੋਇਆ ਹੈ। ਦੱਸ ਦਈਏ ਕਿ ਪਿੰਡ ਤਾਰੇਵਾਲਾ ਵਿਖੇ ਰਹਿਣ ਵਾਲੇ ਇੱਕ ਵਿਅਕਤੀ ਦੀ ਤਰੰਟ ਲੱਗਣ ਕਾਰਨ ਮੌਤ ਹੋ ਗਈ ਇਸ ਤੋਂ ਬਾਅਦ ਪੁੱਤਰ ਦਾ ਦੁੱਖ ਨਾ ਸਹਾਰਦੀ ਹੋਈ ਉਸਦੀ ਮਾਤਾ ਵੀ ਦੁਨੀਆ ਛੱਡ ਗਈ, ਇੱਥੇ ਹੀ ਬੱਸ ਨਹੀਂ ਹੋਈ ਅਗਲੇ ਦਿਨ ਹੀ ਮ੍ਰਿਤਕ ਵਿਅਕਤੀ ਦੀ ਨੌਜਵਾਨ ਧੀ ਵੀ ਆਪਣੇ ਪਿਤਾ ਅਤੇ ਦਾਦੀ ਦੀ ਮੌਤ ਨੂੰ ਨਾ ਸਹਾਰਦੇ ਹੋਏ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ।
ਜਾਣਕਾਰੀ ਅਨੁਸਾਰ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਮੰਗਤ ਸਿੰਘ ਜਦੋਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਟੁੱਲੂ ਪੰਪ ਨੂੰ ਚਲਾਉਣ ਲੱਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਧਰ ਜਦੋ ਮੰਗਤ ਸਿੰਘ ਨੂੰ ਕਰੰਟ ਲੱਗਣ ਦੀ ਖਬਰ ਪਿੰਡ ਵਿਚ ਫੈਲੀ ਤਾਂ ਜਿੱਥੇ ਸੋਗ ਦੀ ਲਹਿਰ ਫੈਲ ਗਈ ਪਰ ਇਹ ਨਹੀਂ ਪਤਾ ਸੀ ਕਿ ਇਹ ਕਰੰਟ ਇੱਕ ਦੀ ਜਗ੍ਹਾ ਤੇ ਤਿੰਨ ਜਾਨਾਂ ਲੈ ਲਵੇਗਾ।
ਮ੍ਰਿਤਕ ਦੀ ਮਾਂ ਹਰੋ ਬਾਈ ਵੀ ਆਪਣੇ ਲਾਡਲੇ ਪੁੱਤਰ ਦੀ ਲਾਸ਼ ਨੂੰ ਦੇਖਦਿਆਂ ਹੀ ਉਸੇ ਦਿਨ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਅਜੇ ਪਿਓ ਅਤੇ ਦਾਦੀ ਦੀਆਂ ਅਸਥੀਆਂ ਅਜੇ ਠੰਡੀਆਂ ਵੀ ਨਹੀਂ ਪਈਆਂ ਸੀ। ਮ੍ਰਿਤਕ ਮੰਗਤ ਸਿੰਘ ਦੀ ਬੇਟੀ ਲਖਵਿੰਦਰ ਕੋਰ ਵੀ ਜੋ ਤਕਰੀਬਨ ਸਤਾਰਾਂ ਕੁ ਸਾਲ ਦੀ ਉਮਰ ਦੀ ਸੀ ਜੋ ਪਹਿਲਾਂ ਬਚਪਨ ’ਚ ਆਪਣੀ ਮਾਂ ਖੋਇਆ ਅਤੇ ਹੁਣ ਆਪਣੇ ਪਿਤਾ ਅਤੇ ਦਾਦੀ ਦਾ ਇਸ ਦੁਨੀਆਂ ਤੋਂ ਤੁਰ ਜਾਣਾ ਦਾ ਗਮਗੀਨ ਮਾਹੌਲ ਨੂੰ ਨਾ ਸਹਾਰਦੇ ਹੋਏ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ।