ਫਾਜ਼ਿਲਕਾ:ਦੇਸ਼ ਵਿਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਕਹਿਰ ਸ਼ੁਰੂ ਹੋ ਗਿਆ ਹੈ।ਫਾਜ਼ਿਲਕਾ ਵਿਚ ਬੈਲਕ ਫੰਗਸ ਤਿੰਨ ਕੇਸ ਸਾਹਮਣੇ ਆਏ ਹਨ।ਇਸ ਬਾਰੇ ਸਿਵਲ ਸਰਜਨ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਫਾਜ਼ਿਲਕਾ ਵਿਚ ਬਲੈਕ ਫੰਗਸ ਦੇ ਤਿੰਨ ਕੇਸਾਂ ਦੀ ਸ਼ਨਾਖਤ ਹੋਈ ਹੈ ਜਿੰਨ੍ਹਾਂ ਵਿਚੋਂ ਬਲੈਕ ਫੰਗਸ ਦੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਮਰੀਜ਼ ਜ਼ੇਰੇ ਇਲਾਜ ਹਨ।
ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਦੋ ਮਰੀਜ਼ਾਂ ਵਿਚੋਂ ਇਕ ਦੀ ਹਾਲਤ ਕਾਫੀ ਠੀਕ ਹੈ ਅਤੇ ਦੂਜੇ ਦੀ ਵੀ ਰਿਕਵਰੀ ਹੋ ਰਹੀ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਪਹਿਲਾਂ ਤੋਂ ਕੋਰੋਨਾ ਪੌਜ਼ਟਿਵ ਆ ਚੁੱਕੇ ਹਨ ਉਹ ਆਪਣੀ ਸਿਹਤ ਦਾ ਧਿਆਨ ਰੱਖਣ।ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਮਰੀਜ਼ ਸ਼ੂਗਰ ਅਤੇ ਹੋਰ ਬਿਮਾਰੀਆਂ ਨਾਲ ਘਿਰੇ ਹੋਏ ਹਨ ਉਨ੍ਹਾਂ ਨੂੰ ਵੀ ਸਾਵਧਾਨੀ ਰੱਖਣ ਦੀ ਲੋੜ ਹੈ।