ਫਾਜ਼ਿਲਕਾ : ਪਿੰਡ ਵੇਗਾਂ ਵਾਲੀ ਵਿਖੇ ਛੱਪੜ 'ਚ ਲਗਾਤਾਰ ਪਿਛਲੇ ਕੁੱਝ ਸਮੇਂ ਤੋਂ ਮੱਛੀਆਂ ਮਰ ਰਹੀਆਂ ਹਨ। ਜਿਸ ਕਾਰਨ ਇਥੇ ਬਦਬੂ ਕਾਰਨ ਲੋਕਾਂ ਲਈ ਰਹਿਣਾ ਬੇਹਦ ਮੁਸ਼ਕਲ ਹੋ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਨਾਲ ਆਪਣੀਆਂ ਮੁਸ਼ਕਲਾਂ ਸਾਝੀਂਆ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਪਿਛਲੀ ਪੰਚਾਇਤ ਵੱਲੋਂ ਇੱਕ ਮੱਛੀ ਪਾਲਣ ਕਰਨ ਵਾਲੇ ਠੇਕੇਦਾਰ ਨੂੰ ਸੱਤ ਸਾਲਾਂ ਲਈ ਛੱਪੜ ਠੇਕੇ ਉੱਤੇ ਦਿੱਤਾ ਗਿਆ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਛੱਪੜ ਵਿੱਚ ਗੰਦਗੀ ਹੋਣ ਕਾਰਨ ਮੱਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਮਰੀ ਹੋਈ ਮੱਛੀਆਂ ਕਾਰਨ ਫੈਲੀ ਬਦਬੂ ਨਾਲ ਪਿੰਡ ਦੇ ਲੋਕ ਤੇ ਜਾਨਵਰ ਬਿਮਾਰ ਪੈ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਵੱਲੋਂ ਛੱਪੜ ਵਿੱਚ ਜ਼ਹਿਰੀਲੀ ਦਵਾਈ ਪਾ ਦਿੱਤੀ ਗਈ ਹੈ ਜਿਸ ਕਾਰਨ ਮੱਛੀਆਂ ਮਰ ਰਹੀਆਂ ਹਨ।