ਪੰਜਾਬ

punjab

ETV Bharat / state

ਨੌਜਵਾਨ ਨੇ ਕੀਤਾ ਵਿਧਵਾ ਔਰਤ ਦਾ ਕਤਲ - Arrested

ਫ਼ਾਜ਼ਿਲਕਾ ਦੇ ਹਲਕਾ ਬੱਲੁਆਨਾ ਦੇ ਪਿੰਡ ਅਮਰਪੁਰਾ ਵਿੱਚ ਇੱਕ ਵਿਧਵਾ ਔਰਤ (Woman) ਦਾ ਕਤਲ ਕੀਤਾ ਗਿਆ ਹੈ। ਮੁਲਜ਼ਮ ਨੇ ਮ੍ਰਿਤਕ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ।

ਨੌਜਵਾਨ ਨੇ ਕੀਤਾ ਵਿਧਵਾ ਔਰਤ ਦਾ ਕਤਲ
ਨੌਜਵਾਨ ਨੇ ਕੀਤਾ ਵਿਧਵਾ ਔਰਤ ਦਾ ਕਤਲ

By

Published : Jun 25, 2021, 5:53 PM IST

ਫ਼ਾਜ਼ਿਲਕਾ: ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾ ਲਗਾਤਾਰ ਵੱਧ ਦੀਆਂ ਜਾ ਰਹੀਆ ਹਨ। ਤਾਜ਼ਾ ਮਾਮਲਾ ਫ਼ਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਪਿੰਡ ਅਮਰਪੁਰਾ ਤੋ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਵੱਲੋਂ ਵਿਧਵਾ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕ ਦੀ ਧੀ ਵੀਰਪਾਲ ਕੌਰ ਨੇ ਦੱਸਿਆ, ਕਿ ਵੀਰਪਾਲ ਆਪਣੇ ਮੰਜੇ ਉੱਤੇ ਦੇਰ ਰਾਤ ਸੋ ਰਹੀ ਸੀ, ਤਾਂ ਪਿੰਡ ਅਮਰਪੁਰਾ ਦਾ ਸੰਜੈ ਨਾਮ ਦਾ ਨੌਜਵਾਨ ਆ ਕੇ ਉਸ ਦੇ ਮੰਜੇ ਉੱਤੇ ਬੈਠ ਗਿਆ। ਜਿਸ ਨੂੰ ਵੇਖਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,

ਵੀਰਪਾਲ ਕੌਰ ਦੀ ਆਵਾਜ਼ ਸੁਣ ਕੇ ਜਦੋਂ ਉਸ ਦੀ ਮਾਂ ਮੁਲਜ਼ਮ ਵੱਲ ਦੌੜੀ ਤਾਂ ਮੁਲਜ਼ਮ ਨੇ ਉਸ ਦੀ ਮਾਂ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਘਟਨਾ ਵਾਲੀ ਥਾਂ ‘ਤੇ ਪਹੁੰਚੇ ਪਿੰਡ ਦੇ ਸਰਪੰਚ ਨੇ ਵੀ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਘਟਨਾ ਵਾਲੀ ਥਾਂ ‘ਤੇ ਪਹੁੰਚੇ ਡੀ.ਐੱਸ.ਪੀ ਅਵਤਾਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਦੇਰ ਰਾਤ ਪਿੰਡ ਅਮਰਪੁਰਾ ਦੇ ਸਰਪੰਚ ਦਾ ਫੋਨ ਆਇਆ ਸੀ, ਜਿਸ ਨੇ ਦੱਸਿਆ, ਕਿ ਇੱਕ ਵਿਧਵਾ ਔਰਤ ਕਲਾਵੰਤੀ ਦਾ ਕਿਸੇ ਨੇ ਸਿਰ ਵਿੱਚ ਰਾਡ ਮਾਰ ਕੇ ਕਤਲ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਕੇ ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ (Police) ਵੱਲੋਂ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਖੇਤਾਂ ’ਚ ਦੋ ਲਾਸ਼ਾਂ ਮਿਲਣ ਨਾਲ ਮਚਿਆ ਹੜਕੰਪ, ਜਾਂਚ ’ਚ ਜੁਟੀ ਪੁਲਿਸ

ABOUT THE AUTHOR

...view details