ਫਾਜ਼ਿਲਕਾ: ਫਾਜ਼ਿਲਕਾ ਵਿੱਚ ਇੱਕ ਵਿਅਕਤੀ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 11 ਸਾਲ ਪਹਿਲਾਂ ਲਾਪਤਾ ਹੋਇਆ ਕਰੀਬ 50 ਸਾਲਾ ਵਿਅਕਤੀ ਰਾਜਸਥਾਨ ਦੇ ਘੜਸਾਣਾ ਦੇ ਇਕ ਪਿੰਡ ਵਿਚੋਂ ਬਰਾਮਦ ਹੋਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪਰਿਵਾਰ ਮੈਂਬਰ ਨੂੰ ਬੰਧਕ ਬਣਾ ਕੇ ਬੰਧੂਆ ਮਜਦੂਰ ਬਣਾ ਕੇ ਰੱਖਿਆ ਸੀ ਤੇ ਉਸਦੀ ਮਾਰਕੁੱਟ ਵੀ ਕੀਤੀ ਜਾਂਦੀ ਰਹੀ ਹੈ। ਪਰਿਵਾਰ ਨੂੰ ਇੱਕ ਵਾਇਰਲ ਵੀਡੀਓ ਦੌਰਾਨ ਆਪਣੇ ਮੈਂਬਰ ਦੀ ਪਹਿਚਾਣ ਹੋਈ।
ਜਾਣਕਾਰੀ ਅਨੁਸਾਰ ਹਲਕਾ ਬੱਲੂਆਣਾ ਦੇ ਪਿੰਡ ਰੂਹੜਿਆ ਵਾਲੀ ਦਾ ਇਹ ਮਾਮਲਾ ਹੈ ਜਿਥੋਂ ਦੇ ਵਸਨੀਕ ਗੁਰਪ੍ਰੀਤ ਸਿੰਘ ਤੇ ਇਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਕਿੰਦਰ ਸਿੰਘ ਪਿੰਡ ਦਿਆਲ ਪੁਰਾ ਆਪਣੀ ਰਿਸ਼ਤੇਦਾਰੀ 'ਚ ਗਏ ਸਨ। ਜਿੱਥੋਂ ਉਹ ਲਾਪਤਾ ਹੋ ਗਏ, ਭਾਲ ਕਰਨ ਤੇ ਵੀ ਜਦੋਂ ਕੋਈ ਪਤਾ ਨਹੀਂ ਲੱਗਿਆ ਤਾਂ ਪਰਿਵਾਰ ਰੱਬ ਦਾ ਭਾਣਾ ਮੰਨ ਕੇ ਬੈਠ ਗਿਆ। ਬੀਤੀ ਦੋ ਦਿਨ ਪਹਿਲਾਂ ਉਹਨਾਂ ਨੂੰ ਫੋਨ ਤੇ ਇੱਕ ਵੀਡੀਓ ਮਿਲੀ, ਜਿਸ ਵਿੱਚ ਨਜ਼ਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਪਛਾਣ ਲਿਆ।