ਪੰਜਾਬ

punjab

ETV Bharat / state

ਨਾੜ ਨੂੰ ਖੇਤਾਂ ’ਚ ਲੱਗੀ ਅੱਗ ਪਹੁੰਚੀ ਪਿੰਡ ਤੱਕ, ਘਰਾਂ ਦੇ ਨਾਲ ਨਾਲ ਪਸ਼ੂ ਵੀ ਝੁਲਸੇ - ਪਿੰਡ ਦੇ ਰਿਹਾਇਸ਼ੀ ਇਲਾਕੇ ਵਿਚ

ਸਰਹੱਦੀ ਪਿੰਡ ਤਰੋਬੜੀ ਵਿੱਚ ਨਾੜ ਨੂੰ ਖੇਤਾਂ ਚ ਲੱਗੀ ਅੱਗ ਪਹੁੰਚੀ ਮਕਾਨਾਂ ਤੱਕ ਇਸ ਅੱਗ ਨਾਲ ਘਰਾਂ ਦਾ ਭਾਰੀ ਨੁਕਸਾਨ ਹੋਇਆ ਤੇ ਪਸ਼ੂ ਵੀ ਝੁਲਸ ਗਏ। ਇਸ ਅੱਗ ਦਾ ਸੇਕ ਪਿੰਡ ਦੇ ਰਿਹਾਇਸ਼ੀ ਇਲਾਕੇ ਵਿਚ ਵੀ ਪਹੁੰਚ ਗਿਆ ਅਤੇ ਕਈ ਘਰ ਸੜ ਕੇ ਸੁਆਹ ਹੋ ਗਏ, ਇਸ ਤੋਂ ਇਲਾਵਾ ਕਈ ਪਸ਼ੂ ਵੀ ਝੁਲਸ ਗਏ।

ਖੇਤਾਂ ’ਚ ਲੱਗੀ ਅੱਗ
ਖੇਤਾਂ ’ਚ ਲੱਗੀ ਅੱਗ

By

Published : May 2, 2021, 10:39 PM IST

ਫਾਜ਼ਿਲਕਾ: ਸਰਹੱਦੀ ਪਿੰਡ ਤਰੋਬੜੀ ਵਿੱਚ ਨਾੜ ਨੂੰ ਖੇਤਾਂ ਚ ਲੱਗੀ ਅੱਗ ਪਹੁੰਚੀ ਮਕਾਨਾਂ ਤੱਕ ਇਸ ਅੱਗ ਨਾਲ ਘਰਾਂ ਦਾ ਭਾਰੀ ਨੁਕਸਾਨ ਹੋਇਆ ਤੇ ਪਸ਼ੂ ਵੀ ਝੁਲਸ ਗਏ। ਇਸ ਅੱਗ ਦਾ ਸੇਕ ਪਿੰਡ ਦੇ ਰਿਹਾਇਸ਼ੀ ਇਲਾਕੇ ਵਿਚ ਵੀ ਪਹੁੰਚ ਗਿਆ ਅਤੇ ਕਈ ਘਰ ਸੜ ਕੇ ਸੁਆਹ ਹੋ ਗਏ, ਇਸ ਤੋਂ ਇਲਾਵਾ ਕਈ ਪਸ਼ੂ ਵੀ ਝੁਲਸ ਗਏ।


ਪ੍ਰਭਾਵਿਤ ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤ ਦੀ ਨਾੜ ਨੂੰ ਅੱਗ ਕੁਝ ਕਿਸਾਨਾਂ ਨੇ ਨਾੜ ਨੂੰ ਅੱਗ ਲਾਈ ਸੀ ਤੇਜ਼ ਹਨੇਰੀ ਦੇ ਚਲਦਿਆਂ ਅੱਗ ਦਾ ਸੇਕ ਮਕਾਨਾਂ ਤੱਕ ਪਹੁੰਚ ਗਿਆ ਕਈ ਮਕਾਨ ਸੜ ਕੇ ਸੁਆਹ ਹੋ ਗਏ ਅਤੇ ਪਸ਼ੂ ਵੀ ਝੁਲਸ ਕੇ ਰਹਿ ਗਏ ਹਨ।

ਉਨ੍ਹਾ ਦੱਸਿਆ ਕਿ ਤਿੰਨ ਦਿਨ ਪਹਿਲਾਂ ਹੀ ਅਮਰੀਕਨ ਗਾਂ ਖ਼ਰੀਦੀ ਗਈ ਸੀ। ਇਸ ਮੌਕੇ ਪਿੰਡ ਦੇ ਸਾਬਕਾ ਪੰਚ ਜਗਸ਼ੀਰ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਪੀੜ੍ਹਤ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ ਅਤੇ ਜਿਨ੍ਹਾਂ ਨੇ ਵੀ ਅੱਗ ਲਾਈ ਹੈ ਅਤੇ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਮੋਦੀ ਨੇ ਕੁਰਸੀ ਦੇ ਲਾਲਚ ’ਚ ਦੇਸ਼ਵਾਸੀਆਂ ਦੀ ਜ਼ਿੰਦਗੀ ਖਤਰੇ ’ਚ ਪਾਈ: ਵੇਰਕਾ

ABOUT THE AUTHOR

...view details