ਅਬੋਹਰ:ਪਿੰਡ ਪੰਜ ਕੋਸੀ ਵਿੱਚ ਤਿੰਨ ਦਿਨ ਪਹਿਲਾਂ ਇਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ।ਜਿਸ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਖੁਦਕੁਸ਼ੀ ਦਾ ਲਗਦਾ ਹੈ ਕਿਉਂਕਿ ਮ੍ਰਿਤਕ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ ਸੀ।ਮ੍ਰਿਤਕ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਅਤੇ ਪ੍ਰਾਈਵੇਟ ਅੰਗਾਂ 'ਤੇ ਜਿਸ ਤਰ੍ਹਾਂ ਦੇ ਨਿਸ਼ਾਨ ਵੇਖੇ ਗਏ ਸਨ ਉਨ੍ਹਾਂ ਤੋਂ ਇਹ ਲੱਗਦਾ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ।
ਮੌਤ ਤੋਂ 3 ਦਿਨਾਂ ਬਾਅਦ ਵੀ ਪੋਸਟਮਾਰਟਮ ਨਾ ਹੋਣ 'ਤੇ ਪਰਿਵਾਰ ਨੇ ਕੀਤਾ ਹੰਗਾਮਾ - ਸਿਵਲ ਹਸਪਤਾਲ
ਅਬੋਹਰ ਵਿਚ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਉਤੇ ਇਲਜ਼ਾਮ ਲਗਾਏ ਹਨ ਕਿ ਮੌਤ ਦੇ ਤਿੰਨ ਦਿਨ ਬਾਅਦ ਵੀ ਪੋਸਟਮਾਰਟਮ ਨਹੀਂ ਕੀਤਾ ਗਿਆ।ਜਿਸ ਨੂੰ ਲੈ ਕੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ।
ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਪਿੰਡ ਪੰਜ ਕੋਸੀ ਵਜੋਂ ਹੋਈ ਹੈ। ਜਿਹੜਾ ਕਿ ਪਿਛਲੇ 3 ਸਾਲਾਂ ਤੋਂ ਕਿਸੇ ਟੇਲਰ ਪਾਸ ਕੰਮ ਕਰਦਾ ਸੀ ਅਤੇ ਜ਼ਿਆਦਾ ਸਮਾਂ ਉੱਥੇ ਹੀ ਰਹਿੰਦਾ ਸੀ।ਮ੍ਰਿਤਕ ਦਾ ਪੋਸਟਮਾਰਟਮ ਨਾ ਕਰਨ ਕਾਰਨ ਪਰਿਵਾਰ ਨੇ ਸਿਵਲ ਹਸਪਤਾਲ ਵਿੱਚ ਹੰਗਾਮਾ ਕੀਤਾ।ਉਨ੍ਹਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੇ ਲੜਕੇ ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਉਨੀ ਦੇਰ ਉਹ ਲਾਸ਼ ਨੂੰ ਹਸਪਤਾਲ ਵਿਚ ਰੱਖਣਗੇ। ਮ੍ਰਿਤਕ ਦੀ ਮਾਂ ਅਤੇ ਭੈਣ ਨੇ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ।
ਇਸ ਹੰਗਾਮੇ ਨੂੰ ਲੈ ਕੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਅਤੇ ਪੁਲਿਸ ਨਾਲ ਗੱਲਬਾਤ ਕੀਤੀ।ਉਧਰ ਡੀਐਸਪੀ ਰਾਹੁਲ ਭਾਰਤ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
ਇਹ ਵੀ ਪੜੋ:Wrestler Sushil Kumar ਦੀ ਪੁਲਿਸ ਹਿਰਾਸਤ 'ਚ ਚਾਰ ਦਿਨਾਂ ਦਾ ਵਾਧਾ