ਫਾਜ਼ਿਲਕਾ:ਪੰਜਾਬ ਭਰ ਵਿਚ ਡੇਂਗੂ (dengue) ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜੇਕਰ ਗੱਲ ਕੀਤੀ ਜਾਵੇ ਅਬੋਹਰ ਸ਼ਹਿਰ ਦੀ ਤਾਂ ਉੱਥੇ ਡੇਂਗੂ (dengue) ਦਾ ਲਾਰਵਾ ਮਿਲਣ ਕਾਰਨ ਸਿਹਤ ਵਿਭਾਗ ( Department of Health ) ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ । ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਡੇਂਗੂ ਅਤੇ ਆਰ ਬੀ ਸੀ ਤੇ ਪਲੇਟਲੈੱਟਸ ਦੇ ਰੋਗਾਂ ਲਈ ਇੱਕ ਆਧੁਨਿਕ ਮਸ਼ੀਨ ਲਿਆਂਦੀ ਜਾ ਚੁੱਕੀ ਹੈ। ਜਿਸ ਨਾਲ ਪਲੇਟਲੈੱਟਸ ਪਲਾਜ਼ਮਾ ਅਤੇ ਆਰ ਬੀ ਸੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਅਲੱਗ ਕਰ ਦਿੰਦੀ ਹੈ। ਜਿਸ ਦੀ ਫੀਸ ਸਿਰਫ਼ ਸੌ ਰੁਪਏ ਹੈ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਦੀ ਫੀਸ ਪੰਜ ਹਜ਼ਾਰ ਦੇ ਕਰੀਬ ਹੈ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰਾਂ ਵਿੱਚ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ।ਡਾਕਟ ਨੇ ਦੱਸਿਆ ਕਿ ਇਹ ਆਧੁਨਿਕ ਮਸ਼ੀਨ ਇਕ ਸਾਲ ਪਹਿਲਾਂ ਆ ਚੁੱਕੀ ਸੀ ,ਪਰ ਹੁਣ ਇਸ ਨੂੰ ਵਰਕਿੰਗ ਵਿੱਚ ਲਿਆਂਦਾ ਗਿਆ ਹੈ।