ਪੰਜਾਬ

punjab

ETV Bharat / state

ਪੰਜਾਬ ਦੀ ਧੀ ਨੇ ਆਸਾਮ ’ਚ ਕੀਤਾ ਫਾਜ਼ਿਲਕਾ ਦਾ ਨਾਂਅ ਰੋਸ਼ਨ - ਨੈਸ਼ਨਲ ਖ਼ਿਤਾਬ ਜਿੱਤਿਆ

ਸਰਹੱਦੀ ਖੇਤਰ ਦੀ ਕੁੜੀ ਨੇ ਅਸਾਮ ’ਚ ਹੋ ਰਹੀਆਂ ਕੌਮੀ ਖੇਡਾਂ ’ਚ ਨੈਸ਼ਨਲ ਖ਼ਿਤਾਬ ਜਿੱਤਿਆ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਅਮਾਨਤ ਦਾ ਨਿੱਘਾ ਸਵਾਗਤ ਕੀਤਾ ਗਿਆ।

ਤਸਵੀਰ
ਤਸਵੀਰ

By

Published : Feb 11, 2021, 2:35 PM IST

ਫਾਜ਼ਿਲਕਾ: ਸਰਹੱਦੀ ਖੇਤਰ ਦੀ ਕੁੜੀ ਨੇ ਅਸਾਮ ’ਚ ਹੋ ਰਹੀਆਂ ਕੌਮੀ ਖੇਡਾਂ ’ਚ ਨੈਸ਼ਨਲ ਖ਼ਿਤਾਬ ਜਿੱਤਿਆ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਅਮਾਨਤ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਥਲੈਟਿਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਮਾਨਤ ਨੇ ਸ਼ਹਿਰ ਦਾ ਬਹੁਤ ਨਾਮ ਰੋਸ਼ਨ ਕੀਤਾ ਹੈ। ਉਸਨੇ ਸ਼ਾਟਪੁੱਟ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਕੁੜੀਆਂ ਨੂੰ ਹੋਰ ਅੱਗੇ ਵਧਣ ਦਾ ਸੰਦੇਸ਼ ਦਿੱਤਾ ਹੈ ਤਾਕਿ ਹੋਰ ਕੁੜੀਆਂ ਵੀ ਖੇਡਾਂ ਵੱਲ ਪ੍ਰੇਰਿਤ ਹੋਣ।

ਪੰਜਾਬ ਦੀ ਧੀ ਨੇ ਆਸਾਮ ’ਚ ਕੀਤਾ ਫਾਜ਼ਿਲਕਾ ਦਾ ਨਾਂਅ ਰੋਸ਼ਨ

ਇਸ ਮੌਕੇ ਅਮਾਨਤ ਕੰਬੋਜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਸ ਨੂੰ ਦੂਜਾ ਸਥਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਉਸ ਨੂੰ ਸਫ਼ਲਤਾ ਪ੍ਰਾਪਤ ਕਰਨ ਮੌਕੇ ਸਥਾਨਕ ਲੋਕਾਂ ਵੱਲੋਂ ਮਾਣ ਸਨਮਾਨ ਬਖਸ਼ਿਆ ਜਾ ਰਿਹਾ ਹੈ।

ABOUT THE AUTHOR

...view details