ਮੁਕਤਸਰ ਸਾਹਿਬ : ਮੁਕਤਸਰ ਤੋਂ ਅਬੋਹਰ ਜਾ ਰਹੀ ਸੀ ਜਿਸ ਦਾ ਸੰਤੁਲਨ ਵਿਗੜਨ ਕਾਰਨ ਪਿੰਡ ਗੋਬਿੰਦਗਡ਼੍ਹ ਦੇ ਕੋਲ ਜਾ ਕੇ ਦਰੱਖ਼ਤ ਨਾਲ ਵੱਜੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਬਾਕੀ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ। ਆਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਹਾਦਸੇ ਦੀਆਂ ਭਿਆਨਕ ਤਸਵੀਰਾਂ।
ਬੱਸ ਦਰਖ਼ਤ ਨਾਲ ਟਕਰਾਈ, ਡਰਾਈਵਰ ਦੀ ਮੌਤ, ਸਵਾਰੀਆਂ ਜ਼ਖ਼ਮੀ - killing the driver
ਮੁਕਤਸਰ ਤੋਂ ਅਬੋਹਰ ਜਾ ਰਹੀ ਸੀ ਜਿਸ ਦਾ ਸੰਤੁਲਨ ਵਿਗੜਨ ਕਾਰਨ ਪਿੰਡ ਗੋਬਿੰਦਗਡ਼੍ਹ ਦੇ ਕੋਲ ਜਾ ਕੇ ਦਰੱਖ਼ਤ ਨਾਲ ਵੱਜੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਬਾਕੀ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ। ਆਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਹਾਦਸੇ ਦੀਆਂ ਭਿਆਨਕ ਤਸਵੀਰਾਂ
ਬੱਸ ਦਰੱਖ਼ਤ ਨਾਲ ਟਕਰਾਈ, ਡਰਾਈਵਰ ਦੀ ਮੌਤ, ਸਵਾਰੀਆਂ ਜ਼ਖ਼ਮੀ
ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਦੀ ਸਹਾਇਤਾ ਨਾਲ ਅਬੋਹਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ। ਬੱਸ ਦੇ ਪਿੱਛੇ ਆ ਰਹੀ ਸਕਾਰਪੀਓ ਗੱਡੀ ਵੀ ਬੱਸ ਦੇ ਨਾਲ ਜਾ ਟਕਰਾਈ ਗਈ ਪਰ ਸੁਖਦ ਖ਼ਬਰ ਇਹ ਰਹੀ ਕਿ ਸਕਾਰਪੀਓ ਵਿਚ ਬੈਠੀਆਂ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ। ਘਟਨਾ ਵਾਲੀ ਜਗ੍ਹਾ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੱਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ