ਪੰਜਾਬ

punjab

ETV Bharat / state

ਬਜ਼ੁਰਗ ਜੋੜੇ ਦੇ ਘਰ ਨੂੰ ਲੱਗੀ ਭਿਆਨਕ ਅੱਗ - ਘਰ ਵਿੱਚ ਕਾਫੀ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ

ਅਬੋਹਰ ਸ਼ਹਿਰ ਦੇ ਸਿੱਧੂ ਨਗਰ ਦੀ ਗਲੀ ਨੰਬਰ 4 ਵਿੱਚ ਬਜ਼ੁਰਗ ਜੋੜੇ ਦੇ ਮਕਾਨ ਨੂੰ ਭਿਆਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚ ਕਾਫੀ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇੱਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

ਬਜ਼ੁਰਗ ਜੋੜੇ ਦੇ ਘਰ ਨੂੰ ਲੱਗੀ ਭਿਆਨਕ ਅੱਗ
ਬਜ਼ੁਰਗ ਜੋੜੇ ਦੇ ਘਰ ਨੂੰ ਲੱਗੀ ਭਿਆਨਕ ਅੱਗ

By

Published : Apr 3, 2021, 11:51 AM IST

ਫਾਜ਼ਿਲਕਾ: ਅਬੋਹਰ ਸ਼ਹਿਰ ਦੇ ਸਿੱਧੂ ਨਗਰ ਦੀ ਗਲੀ ਨੰਬਰ 4 ਵਿੱਚ ਬਜ਼ੁਰਗ ਜੋੜੇ ਦੇ ਮਕਾਨ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਇਲਾਕੇ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਿਕ ਘਰ ਚ ਜਿਆਦਾ ਕਬਾੜ ਹੋਣ ਕਾਰਨ ਇਹ ਭਿਆਨਕ ਅੱਗ ਲੱਗੀ ਹੈ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਘਰ ਵਿੱਚ ਕਾਫੀ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇੱਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

ਬਜ਼ੁਰਗ ਜੋੜੇ ਦੇ ਘਰ ਨੂੰ ਲੱਗੀ ਭਿਆਨਕ ਅੱਗ

ਦੂਜੇ ਪਾਸੇ ਸਥਾਨਕ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਜੋੜੇ ਦੇ ਘਰ ਚ ਹੱਦ ਤੋਂ ਜਿਆਦਾ ਕਬਾੜ ਪਿਆ ਹੋਇਆ ਹੈ ਜਿਸ ਕਾਰਨ ਵਾਰ-ਵਾਰ ਅੱਗ ਲੱਗ ਜਾਂਦੀ ਹੈ। ਘਰ ’ਚ ਬਿਜਲੀ ਦੀਆਂ ਤਾਰਾਂ ਵੀ ਮਿਲੀਆਂ ਹਨ ਜਿਸ ਕਾਰਨ ਇਸ ਬਾਰੇ ਕਹਿਣਾ ਮੁਸ਼ਕਿਲ ਹੋਵੇਗਾ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ ਹੈ ਜਾਂ ਫਿਰ ਇਸ ਘਰ ਵਿੱਚ ਰੱਖੇ ਜਾਂਦੇ ਕਬਾੜ ਕਾਰਨ। ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਘਰ ਪੁਰਾਣਾ ਬ੍ਰਹਮ ਕੁਮਾਰੀਆਂ ਦਾ ਆਸ਼ਰਮ ਸੀ ਪਰ ਹੁਣ ਇਸ ਘਰ ਦੀ ਹਾਲਤ ਬਹੁਤ ਹੀ ਖਸਤਾ ਹੋ ਗਈ ਹੈ। ਲੋਕਾਂ ਨੇ ਸ਼ੱਕ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਅੱਗ ਜਾਂ ਤਾਂ ਸ਼ਾਰਟ ਸਰਕਟ ਕਾਰਨ ਲੱਗੀ ਹੈ ਕਿਉਂਕਿ ਬਿਜਲੀ ਦੀਆਂ ਤਾਰਾਂ ਘਰ ਅੱਗੋਂ ਲੰਘਦੀਆਂ ਹਨ ਜਾਂ ਫਿਰ ਰੋਟੀ ਬਣਾਉਂਦੇ ਹੋਏ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜੋ: ਮੁਖਤਾਰ ਅੰਸਾਰੀ ਨੂੰ ਬਾਂਦਾ ਜੇਲ ਭੇਜਣ ਦੇ ਆਦੇਸ਼ ਪ੍ਰਿਯਾਗਰਾਜ ਪਹੁੰਚੇ

ABOUT THE AUTHOR

...view details