ਫਾਜ਼ਿਲਕਾ : - ਫਾਜਿਲਕਾ ‘ਚ ਡੀਈਓ ਸਕੈਂਡਰੀ ਦਫਤਰ ਅੱਗੇ ਐਲੀਮੈਂਟਰੀ ਟੀਚਰ ਯੂਨੀਅਨ , ਗਵਰਨਮੈਂਟ ਟੀਚਰ ਯੂਨੀਅਨ ਅਤੇ ਈ.ਟੀ.ਟੀ ਅਧਿਆਪਕ ਯੂਨੀਅਨ ਵਲੋਂ ਆਪਣੀਆ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ, ਜਿਸ ‘ਚ ਅਧਿਆਪਕਾਂ ਦੀ ਹੈਡ ਟੀਚਰ ਦੀ ਪ੍ਰਮੋਸ਼ਨ ਜੋ ਪਿਛਲੇ 8 ਮਹੀਨਿਆਂ ਤੋਂ ਲਟਕ ਰਹੀ ਸੀ, ਉਸਦੇ ਸੰਬੰਧ ‘ਚ ਡੀ.ਈ.ਓ ਦਫਤਰ ਦੇ ਅੱਗੇ ਧਰਨਾ ਲਗਾਇਆ ਗਿਆ ਹੈ।
ਅਧਿਆਪਕ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹੈਡ ਟੀਚਰ ਦੀ ਪ੍ਰਮੋਸ਼ਨ ਲਈ ਲੰਬੇ ਸਮੇਂ ਤੋਂ ਡੀ.ਈ.ਓ ਫਾਜ਼ਿਲਕਾ ਵਲੋਂ ਪੱਤਰ ਕੱਢਿਆ ਗਿਆ ਸੀ, ਪਰ ਹੁਣ ਇਸ ਉੱਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ‘ਚ ਬਾਹਰ ਦੇ ਟੀਚਰਾਂ ਨੂੰ ਉਨ੍ਹਾਂ ਦੀ ਜਗ੍ਹਾ ਪ੍ਰਮੋਸ਼ਨ ਦੇਕੇ ਹੈਡ ਟੀਚਰ ਬਣਾਇਆ ਜਾ ਰਿਹਾ ਹੈ, ਜਦੋਂ ਕਿ ਨਿਯਮਾਂ ਮੁਤਾਬਿਕ 75 % ਪ੍ਰਮੋਸ਼ਨ ਕੋਟੇ ਦੇ ਅਧੀਨ ਪਹਿਲਾਂ ਅਧਿਆਪਕਾਂ ਨੂੰ ਦਿੱਤੀ ਜਾਣੀ ਸੀ, ਉਸ ਤੋਂ ਬਾਅਦ 25 % ਦੂਜਿਆਂ ਨੂੰ ਦਿੱਤੀ ਜਾਣੀ ਹੈ। ਧਰਨਾ ਦੇ ਰਹੇ ਅੀਧਆਪਕਾਂ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਦੇ ਚੱਲਦੇ ਉਨ੍ਹਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ, ਜਿਸਦੇ ਚੱਲਦਿਆਂ ਪਿਛਲੇ 3 ਦਿਨਾਂ ਤੋਂ ਅਧਿਆਪਕਾਂ ਵਲੋਂ ਡੀ.ਈ.ਓ ਦਫ਼ਤਰ ਦੇ ਅੱਗੇ ਧਰਨਾ ਪਰਦਰਸ਼ਨ ਕੀਤਾ ਜਾ ਰਿਹਾ ਹੈ।