ਪੰਜਾਬ

punjab

By

Published : May 21, 2020, 3:23 PM IST

ETV Bharat / state

ਸਿਵਲ ਹਸਪਤਾਲ 'ਚ ਕੋਰੋਨਾ ਸ਼ੱਕੀ ਕਰਮਚਾਰੀ ਓਪੀਡੀ ਵਿੱਚ ਕੱਟ ਰਹੀ ਪਰਚੀ

ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਸਿਹਤ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਸ਼ੱਕੀ ਕਰਮਚਾਰੀ ਓਪੀਡੀ ਵਿੱਚ ਸੈਂਕੜੇ ਲੋਕਾਂ ਦੀ ਪਰਚੀ ਕੱਟਦੇ ਹੋਏ ਵੇਖੇ ਗਏ ਜਿਸ ਨਾਲ ਹੋਰਾਂ ਨੂੰ ਵੀ ਲਾਗ ਹੋਣ ਦਾ ਖ਼ਤਰਾ ਵੱਧਿਆ।

Civil Hospital
ਫਾਜ਼ਿਲਕਾ ਸਿਵਲ ਹਸਪਤਾਲ

ਫਾਜ਼ਿਲਕਾ: ਸਿਵਲ ਹਸਪਤਾਲ ਵਿੱਚ ਸਿਹਤ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਵਿੱਚ ਫਰੰਟ ਲਾਈਨ ਉੱਤੇ ਕੰਮ ਕਰਣ ਵਾਲੇ ਸਿਹਤ ਮਹਿਕਮੇ ਦੇ 4 ਕਰਮਚਾਰੀ ਕੋਰੋਨਾ ਵਾਇਰਸ ਸ਼ੱਕੀ ਪਾਏ ਗਏ ਹਨ। ਇਸ ਦੀ ਪੁਸ਼ਟੀ ਫਾਜ਼ਿਲਕਾ ਦੇ ਸਿਵਲ ਸਰਜਨ ਨੇ ਕੀਤੀ ਹੈ, ਪਰ ਇਹ ਕੋਰੋਨਾ ਸ਼ੱਕੀ ਕਰਮਚਾਰੀ ਫਾਜ਼ਿਲਕਾ ਸਿਵਲ ਹਸਪਤਾਲ ਦੀ ਓਪੀਡੀ ਵਿੱਚ ਮਰੀਜਾਂ ਦੀਆਂ ਪਰਚੀਆਂ ਕੱਟ ਰਹੇ ਹਨ।

ਵੇਖੋ ਵੀਡੀਓ

ਕੋੋਰੋਨਾ ਵਾਇਰਸ ਸ਼ੱਕੀ ਮਹਿਲਾ ਕਰਮਚਾਰੀ ਓਪੀਡੀ ਦੀਆਂ ਪਰਚੀਆਂ ਕੱਟ ਰਹੀ ਹੈ ਅਤੇ ਪਰਚੀ ਕਟਵਾਉਣ ਆਏ ਲੋਕ ਸੋਸ਼ਲ ਡਿਸਟੇਂਸ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਲਾਈਨਾਂ ਵਿੱਚ ਲੱਗੇ ਵਿਖਾਈ ਦਿੱਤੇ। ਉਤੋਂ ਪ੍ਰਸ਼ਾਸਨ ਵਲੋਂ ਕੋੋਰੋਨਾ ਵਾਇਰਸ ਸ਼ੱਕੀ ਕਰਮਚਾਰੀ ਕੋਲੋਂ ਡਿਊਟੀ ਲਈ ਜਾ ਰਹੀ ਹੈ।

ਜਦੋਂ ਸਾਡੀ ਟੀਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਮੌਕੇ ਉੱਤੇ ਜਾ ਕੇ ਮਹਿਲਾ ਕਰਮਚਾਰੀ ਵਲੋਂ ਪਰਚੀਆਂ ਕੱਟਣ ਦੀ ਵੀਡੀਓ ਕੈਮਰੇ ਵਿੱਚ ਕੈਦ ਕਰ ਲਈ ਗਈ। ਇਸ ਬਾਰੇ ਜਦੋਂ ਫਾਜ਼ਿਲਕਾ ਸਿਵਲ ਹਸਪਤਾਲ ਦੇ ਐਸਐਮਓ ਸੁਧੀਰ ਪਾਠਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 4 ਕਰਮਚਾਰੀਆਂ ਦੇ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਲੱਛਣ ਪਾਏ ਗਏ ਹਨ। ਪਰ, ਉਰ ਇਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ।

ਜਦ ਕਿ ਤਸਵੀਰਾਂ ਵਿੱਚ ਸਾਫ਼ ਵੇਖਿਆ ਗਿਆ ਕਿ ਕਿਸ ਤਰ੍ਹਾਂ ਇਸ ਮਹਿਲਾ ਕਰਮਚਾਰੀ ਵਲੋਂ ਓਪੀਡੀ ਵਿੱਚ ਪਰਚੀਆਂ ਕੱਟੀਆ ਜਾ ਰਹੀਆਂ ਹਨ। ਪਰ, ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕੋਰੋਨਾ ਸ਼ੱਕੀ ਨਹੀਂ ਕਿਹਾ ਜਾ ਸਕਦਾ, ਜਦੋਂ ਕਿ ਇਨ੍ਹਾਂ ਦੇ ਹੋਰ ਟੈਸਟ ਕਰਵਾਏ ਜਾਣਗੇ। ਉਸ ਦੇ ਬਾਅਦ ਹੀ, ਰਿਪੋਰਟ ਆਉਣ ਉੱਤੇ ਪਤਾ ਚੱਲ ਪਾਵੇਗਾ। ਡਾਕਟਰ ਵਲੋਂ ਮਹਿਲਾ ਕਰਮਚਾਰੀ ਵਲੋਂ ਡਿਊਟੀ ਦਿੱਤੇ ਜਾਣ ਦੀ ਗੱਲ ਉੱਤੇ ਟਾਲਮਟੋਲ ਕਰਦੇ ਨਜ਼ਰ ਆਏ।




ਇਹ ਵੀ ਪੜ੍ਹੋ: ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ...









ABOUT THE AUTHOR

...view details