ਜਲਾਲਾਬਾਦ: ਕਾਂਗਰਸ ਵੱਲੋਂ ਜ਼ਿਮਨੀ ਚੋਣ ਲੜ ਰਹੇ ਰਮਿੰਦਰ ਆਵਲਾ ਵੱਲੋਂ ਜਲਾਲਾਬਾਦ ਹਲਕੇ ਵਿੱਚ ਵਰਕਰਾਂ ਨਾਲ ਇੱਕ ਮੀਟਿੰਗ ਰੱਖੀ ਗਈ। ਜਿਸ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪਾਰਟੀ ਪ੍ਰਧਾਨ ਸੁਨੀਲ ਜਾਖੜ ਵਿਧਾਇਕ ਰਾਜਾ ਵੜਿੰਗ ਅਤੇ ਜਲਾਲਾਬਾਦ ਹਲਕੇ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਹੰਸ ਰਾਜ ਜੋਸਨ ਅਤੇ ਸੰਸਦੀ ਚੋਣ ਹਾਰ ਚੁੱਕੇ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਆਗੂ ਮੌਜੂਦ ਸਨ।
BJP ਨੇ ਪੱਟਿਆ ਅਕਾਲੀ ਦਲ ਦਾ ਨਹੁੰ: ਸੁਨੀਲ ਜਾਖੜ - ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿੱਚ ਪਹੁੰਚੇ ਸੁਨੀਲ ਜਾਖੜ
ਜਲਾਲਾਬਾਦ ਸੀਟ ਤੋਂ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿੱਚ ਪਾਰਟੀ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਮੰਤਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜਾਖੜ ਨੇ ਅਕਾਲੀ ਦਲ 'ਤੇ ਨਿਸ਼ਾਨਾ ਵਿੰਨ੍ਹਿਆ।
ਇਸ ਮੌਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਸਾਰੇ ਪਾਰਟੀ ਵਰਕਰਾਂ ਨੂੰ ਇੱਕ ਹੋ ਕੇ ਮਿਹਨਤ ਕਰ ਕੇ ਰਮਿੰਦਰ ਆਵਲਾ ਨੂੰ ਜਿਤਾਉਣ ਦੀ ਗੱਲ ਕਹੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਜ਼ਿਮਨੀ ਚੋਣਾਂ ਵਿੱਚ ਚਾਰੋਂ ਸੀਟਾਂ ਜਿੱਤਣ ਦਾ ਦਾਅਵਾ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ 'ਤੇ ਵਾਰ ਕਰਦੇ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪਿਛਲੇ 10 ਸਾਲਾਂ ਵਿੱਚ ਜਲਾਲਾਬਾਦ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਵੱਡੇ ਬਾਦਲ ਸਾਹਬ ਨੇ ਪੁੱਤਰ ਮੋਹ ਵਿੱਚ ਪੈ ਕੇ ਆਪਣੀਆਂ ਸਾਰੀਆਂ ਪਾਵਰਾ ਸੁਖਬੀਰ ਬਾਦਲ ਨੂੰ ਦੇ ਦੀਤੀਆਂ ਤਾਂ ਵੀ ਕੋਈ ਵੀ ਇੰਡਸਟਰੀ ਜਲਾਲਾਬਾਦ ਵਿੱਚ ਨਹੀਂ ਲਿਆ ਸਕੇ। ਜਾਖੜ ਨੇ ਅਕਾਲੀ ਦਲ-ਬੀਜੇਪੀ ਦੇ ਗਠਬੰਧਨ 'ਤੇ ਨੋਹ ਮਾਸ ਦੇ ਰਿਸ਼ਤੇ ਨੂੰ ਲੈ ਕੇ ਕਿਹਾ ਕਿ ਬੀਜੇਪੀ ਵਾਲਿਆ ਨੇ ਨੋਹ ਹੀ ਪੱਟ ਲਿਆ ਹੈ।