ਚੰਡੀਗੜ੍ਹ ਡੈਸਕ : ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਬੋਹਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾ ਗਏ ਧਰਨੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਮੁੱਖ ਮੰਤਰੀ ਵੱਲੋਂ ਇਸ 700 ਕਿਊਸਿਕ ਪਾਣੀ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਜਦੋਂ ਹੀ ਸਾਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਅਸੀਂ ਉਸੇ ਸਮੇਂ ਹੀ ਫੈਸਲਾ ਕਰ ਲਿਆ ਕਿ ਅਬੋਹਰ ਵਿੱਚ ਸਰਕਾਰ ਖਿਲਾਫ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਵਰਤ ਰਹੀ ਹੈ। ਪੰਜਾਬ ਦੇ ਖਜ਼ਾਨੇ ਨੂੰ ਵਰਤ ਰਹੇ ਹਨ। ਪੰਜਾਬ ਦੇ ਖਜ਼ਾਨੇ ਵਿੱਚੋਂ ਸਾਢੇ 700 ਕਰੋੜ ਰੁਪਿਆ ਠੱਗ ਕੇ ਹਰ ਸੂਬੇ, ਜਿਥੇ ਵੀ ਇਨ੍ਹਾਂ ਨੇ ਚੋਣ ਲੜਨੀ ਹੈ ਉਥੇ ਇਹ ਪੈਸਾ ਇਸ਼ਤਿਹਾਰ ਲਾਉਣ ਲਈ ਵਰਤਿਆ ਜਾ ਰਿਹਾ ਹੈ। ਸਾਡਾ ਪੈਸਾ, ਸਾਡਾ ਖਜ਼ਾਨਾ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ।
ਹਰ ਸੂਬੇ ਵਿੱਚ ਇਕ ਝੂਠ ਦਾ ਇਸ਼ਤਿਹਾਰ ਦੇ ਰਹੀ ਆਮ ਆਦਮੀ ਪਾਰਟੀ :ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਸੂਬੇ ਵਿੱਚ ਇਕ ਝੂਠ ਦਾ ਇਸ਼ਤਿਹਾਰ ਦੇ ਰਹੀ ਹੈ। ਉਨ੍ਹਾਂ ਦੇ ਪਾਣੀ ਦਾ ਫੈਸਲਾ ਰਾਜਸਥਾਨ ਵਿੱਚ ਚੋਣਾਂ ਨੂੰ ਲੈ ਕੇ ਕੀਤਾ ਗਿਆ ਹੈ। ਆਪ ਸੋਚ ਰਹੀ ਹੈ ਕਿ ਰਾਜਸਥਾਨ ਨੂੰ ਪਾਣੀ ਦੇ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਹਰਿਆਣਾ ਵਿੱਚ ਵੀ ਚੋਣਾਂ ਨੂੰ ਲੈ ਕੇ ਆਪ ਦੇ ਸੂਬਾ ਪ੍ਰਧਾਨ ਵੱਲੋਂ ਉਥੇ ਕਿਹਾ ਗਿਆ ਹੈ ਕਿ ਜੇਕਰ ਸਾਡੀ ਪਾਰਟੀ ਹਰਿਆਣੇ ਵਿੱਚ ਲਿਆਓਗੇ ਤਾਂ ਐਸਵਾਈਐਲ ਨਹਿਰ ਬਣਾਵਾਂਗੇ। ਇਹ ਪਾਰਟੀ ਆਪਣੇ ਫਾਇਦੇ ਲਈ ਵੱਖ-ਵੱਖ ਸੂਬਿਆਂ ਵਿੱਚ ਆਪਣਾ ਪਾਰਟੀ ਤਕੜੀ ਕਰਨ ਲਈ ਅਜਿਹੇ ਐਲਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਸਾਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਦੇ ਵਿਧਾਇਕਾਂ ਦਾ ਕਿਰਦਾਰ ਕਿਹੋ ਜਿਹਾ ਹੈ, ਇਹ ਸਭ ਲੋਕਾਂ ਨੂੰ ਪਤਾ ਹੈ। ਕਟਾਰੂਚੱਕ ਦੀ ਵੀਡੀਓ ਵੀ ਆ ਗਈ ਸਭ ਕੁਝ ਨਸ਼ਰ ਹੋ ਗਿਆ, ਪਰ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਸੱਚ ਨਜ਼ਰ ਨਹੀਂ ਆ ਰਿਹਾ।
ਪੰਜਾਬ ਸਰਕਾਰ ਦੀ ਬਦੌਲਤ ਹਰਿਆਣਾ ਤੋਂ ਵੀ ਪਿੱਛੇ ਰਹਿ ਗਿਆ ਪੰਜਾਬ :ਉਨ੍ਹਾਂ ਬੋਲਦਿਆਂ ਕਿਹਾ ਕਿ ਪਿਛਲੇ 7 ਤੋਂ 8 ਸਾਲਾਂ ਵਿੱਚ ਦੂਜੇ ਸੂਬੇ ਤਰੱਕੀ ਵੱਲ ਹੋ ਗਏ ਹਨ ਤੇ ਅਸੀਂ ਬਹੁਤ ਪਿੱਛੇ ਰਹਿ ਗਏ ਹਨ। ਹਰਿਆਣੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਛੱਡੀ ਇਹ ਸੂਬਾ ਸਾਡੇ ਤੋਂ ਕਾਫੀ ਪਿੱਛੇ ਸੀ ਆਮਦਨ ਵਿੱਚ ਵੀ ਤੇ ਵਿਕਾਸ ਵਿੱਚ ਵੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਆਮਦਨ ਅੱਜ ਟੈਕਸ ਤੋਂ 8000 ਕਰੋੜ ਹੈ ਤੇ ਸਾਡੀ 2000 ਕਰੋੜ ਰਹਿ ਗਈ ਹੈ। ਉਨ੍ਹਾਂ ਬਿਜਲੀ ਮੁਫਤ ਉਤੇ ਬੋਲਦਿਆਂ ਕਿਹਾ ਕਿ ਜੇਕਰ ਇਹ 300 ਯੂਨਿਟ ਦਿੰਦੇ ਹਨ 200 ਤਾਂ ਅਸੀਂ ਵੀ ਦਿੰਦੇ ਸੀ। ਉਨ੍ਹਾਂ ਕਿਹਾ ਕਿ ਸਾਢੇ 700 ਕਰੋੜ ਰੁਪਏ ਇਸ਼ਿਤਾਰਾਂ ਦਾ ਖਰਚ ਰਹੇ ਹਨ। ਜਿੰਨੇ ਨਿਊਜ਼ ਚੈਨਲਾਂ ਉਤੇ ਜੇਕਰ ਸਰਕਾਰ ਖਿਲਾਫ ਇਕ ਵੀ ਖਬਰ ਲੱਗੀ ਤਾਂ ਉਨ੍ਹਾਂ ਖਿਲਾਫ ਕਾਰਵਾਈ ਪੱਕੀ ਹੈ, ਪਰ ਸਾਨੂੰ ਤੇ ਸਾਡੇ ਚੈਨਲ ਨੂੰ ਸਰਕਾਰ ਤੋਂ ਕੋਈ ਘਬਰਾਹਟ ਨਹੀਂ।
- Bargari sacrilege cases: ਬਰਗਾੜੀ ਕਾਂਡ 'ਚ ਡਿਟੇਨ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ, ਨਹੀਂ ਹੈ ਸੰਦੀਪ ਬਰੇਟਾ !
- ਡਿਬੜੂਗੜ੍ਹ ਪਹੁੰਚੀ NSA ਤਹਿਤ ਗਠਿਤ ਟੀਮ, ਅੰਮ੍ਰਿਤਪਾਲ ਤੇ ਉਸ ਦੇ 9 ਸਾਥੀਆਂ ਨਾਲ ਕੀਤੀ ਮੁਲਾਕਾਤ
- ਕੀ ਪੰਜਾਬ 'ਚ ਭਾਜਪਾ ਨੂੰ 2024 ਲੋਕ ਸਭਾ ਚੋਣ ਇਕੱਲਿਆਂ ਲੜਣ 'ਤੇ ਮਿਲੇਗੀ ਸਫ਼ਲਤਾ ? ਵੇਖੋ ਸਪੈਸ਼ਲ ਰਿਪੋਰਟ
ਧੱਕੇ ਨਾਲ ਇਕ ਵਾਰ ਜਿੱਤ ਗਏ ਹੋ, ਲੋਕ ਬਦਲਾ ਜ਼ਰੂਰ ਲੈਣਗੇ :ਜਲੰਧਰ ਵਿੱਚ ਵੀ ਉਨ੍ਹਾਂ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੀ ਡਿਊਟੀ ਲਾਈ ਸੀ ਕਿ ਸਰਪੰਚਾਂ ਨੂੰ, ਕੌਂਸਲਰਾਂ ਨੂੰ ਮਨਾਓ, ਜੋ ਚਾਹੀਦਾ ਹੈ ਦਿਓ, ਪਰ ਵੋਟਾਂ ਵਿੱਚ ਹਾਰ ਮਨਜ਼ੂਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਧੱਕੇ ਨਾਲ ਇਕ ਵਾਰ ਜਿੱਤ ਗਏ ਹੋ, ਲੋਕ ਬਦਲਾ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਕਣਕਾਂ ਖਰਾਬ ਹੋ ਗਈਆਂ ਇਨ੍ਹਾਂ ਨੇ ਇਕ ਰਪਿਆ ਨਹੀਂ ਦਿੱਤਾ। ਉਨ੍ਹਾਂ ਬੋਲਦਿਆਂ ਕਿਹਾ ਕਿ ਮੁੱਖ ਮਤੰਰੀ ਨੇ ਮੂੰਗੀ ਬੀਜਣ ਲਈ ਕਿਹਾ ਸੀ ਪਰ ਖਰੀਦੀ ਕਿਸੇ ਕੋਲੋਂ ਨਹੀਂ। ਇਨ੍ਹਾਂ ਨੇ ਕਿਸਾਨਾਂ ਨਾਲ ਵੀ ਧੋਖਾ ਕੀਤਾ ਹੈ। ਜੇਕਰ ਅੱਜ ਪੰਜਾਬ ਵਿੱਚ ਖੇਤੀ ਬਚੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਰਨ ਹੀ ਬਚੀ ਹੈ। ਟਿਊਬਲ ਲਾਉਣ ਦੀ ਸਕੀਮ ਅਕਾਲੀ ਦਲ ਦੀ ਹੈ। ਪਾਈਪਲਾਈਨ ਪਾਉਣ ਦੀ ਸਕੀਮ ਅਕਾਲੀ ਦਲ ਦੀ, ਆਟਾ ਦਾਲ ਸਕੀਮ ਅਕਾਲੀ ਦਲ ਦੀ ਹੈ। ਇਸ ਸਰਕਾਰ ਨੇ ਕੀਤਾ ਕੀ ਹੈ।
ਪੰਜਾਬ ਦੇ ਜਹਾਜ਼ ਤੇ ਪੰਜਾਬ ਦੀ ਪੁਲਿਸ ਵਰਤ ਰਿਹਾ ਕੇਜਰੀਵਾਲ :ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਲ ਪਾਣੀ ਮੁੱਕ ਗਿਆ ਤਾਂ ਰਾਜਸਥਾਨ ਤੇ ਸਾਡੇ ਵਿਚਕਾਰ ਕੋਈ ਜ਼ਿਆਦਾ ਫਰਕ ਨਹੀਂ ਹੈ। ਪਾਣੀ ਪਹਿਲਾਂ 15 ਫੁਟ ਉਤੇ ਸੀ ਤੇ ਅੱਜ 600 ਫੁੱਟ ਉਤੇ ਚਲਿਆ ਗਿਆ ਤੇ ਉਹ ਵੀ ਦਿਨ ਦੂਰ ਨਹੀਂ ਜਦੋਂ ਇਹ 800 ਫੁੱਟ ਉਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਇਹ ਕੇਜਰੀਵਾਲ ਦਾ ਕੰਡਕਟਰ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਖਬਰ ਪੜ੍ਹੀ ਉਸ ਵਿੱਚ ਲਿਖਿਆ ਸੀ ਕਿ ਵੈਸਟ ਬੰਗਾਲ ਵਿਚ ਕੇਜਰੀਵਾਲ ਪੰਜਾਬ ਸਰਕਾਰ ਦੇ ਜਹਾਜ਼ ਉਤੇ ਗਿਆ, ਜਿਸ ਦਾ ਖਰਚਾ 10 ਲੱਖ ਰੁਪਏ ਇਕ ਘੰਟਾ ਹੈ। ਕੇਜਰੀਵਾਲ ਦੇ ਜਾਣ ਤੋਂ ਪਹਿਲਾਂ ਪੰਜਾਬ ਦੀ ਪੁਲਿਸ ਗਈ, ਪੰਜਾਬ ਦਾ ਜਹਾਜ਼ ਗਿਆ। ਜੋ ਕੇਜਰੀਵਾਲ ਕਹਿੰਦਾ ਹੈ ਸਰਕਾਰ ਉਹੀ ਕਰ ਰਹੀ ਹੈ।
300 ਯੂਨਿਟ ਦੇ ਕੇ 10 ਲੋਕ ਸਹੂਲਤਾਂ ਕੀਤੀਆਂ ਬੰਦ :ਉਨ੍ਹਾਂ ਕਿਹਾ ਕਿ ਬਾਦਲ ਸਾਹਿਬ 24 ਘੰਟਿਆਂ ਦੇ ਮੁੱਖ ਮੰਤਰੀ ਸੀ, ਪਰ ਇਹ ਭਗਵੰਤ ਮਾਨ ਅੱਧੇ ਘੰਟੇ ਦਾ ਮੁੱਖ ਮੰਤਰੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ ਸੜਕਾਂ ਉਤੇ ਤੁਹਾਡੀਆਂ ਗੱਡੀਆਂ ਦੌੜਦੀਆਂ ਨੇ ਉਹ ਬਾਦਲ ਸਾਹਿਬ ਦੀ ਸਰਕਾਰ ਨੇ ਬਣਾਈਆਂ, ਹੋਰ ਵੀ ਅਜਿਹੇ ਕੰਮ ਨੇ ਜੋ ਬਾਦਲ ਸਰਕਾਰ ਨੇ ਕੀਤੇ, ਪਰ ਇਸ ਸਰਕਾਰ ਨੇ ਸਾਡੇ ਕੀਤੇ ਕਈ ਕੰਮ ਬੰਦ ਕਰਵਾਏ। ਸਿਰਫ 300 ਯੂਨਿਟ ਦੇ ਕੇ 10 ਲੋਕ ਸਹੂਲਤਾਂ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਇਹ ਕਹਿਣ ਉਤੇ ਲੱਗੀ ਹੋਈ ਹੈ ਕਿ ਜੋ ਵੀ ਅਸੀਂ ਕੀਤਾ ਉਸ ਨੂੰ ਬੰਦ ਕਰ ਦਿਓ, ਜੇਕਰ ਹੈ ਹਿੰਮਤ ਤਾਂ ਕਰ ਕੇ ਦਿਖਾਓ ਬੰਦ। ਉਨ੍ਹਾਂ ਇਕ ਨਿੱਜੀ ਚੈਨਲ ਦਾ ਨਾਂ ਲੈਂਦਿਆਂ ਕਿਹਾ ਕਿ ਇਹ ਸਰਕਾਰ ਉਸ ਨੂੰ 25 ਕਰੋੜ ਰੁਪਿਆ ਸਾਲ ਦਾ ਅਦਾ ਕਰਦੀ ਹੈ, ਤਾਂ ਜੋ ਉਹ ਸਿਰਫ ਸਰਕਾਰ ਦੀ ਬੋਲੀ ਬੋਲੇ।
ਸਾਨੂੰ ਭਾਵੇਂ ਜਾਨ ਦੇਣੀ ਪੈ ਜਾਵੇ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿਆਂਗੇ :ਉਨ੍ਹਾਂ ਕਰਨਾਟਕ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਪੂਰੇ ਭਾਰਤ ਵਿੱਚ ਇਨ੍ਹਾਂ ਨੂੰ ਕੋਈ ਝੱਲ ਨਹੀਂ ਰਿਹਾ ਤਾਂ ਅਸੀਂ ਕਿਉਂ ਝੱਲ ਰਹੇ ਹਾਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਭਾਵੇਂ ਜਾਨ ਦੇਣੀ ਪੈ ਜਾਵੇ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿਆਂਗੇ। ਜੇ ਅਕਾਲੀ ਦਲ ਨਾ ਹੁੰਦਾ ਤਾਂ ਐਸਵਾਈਐਲ ਨਹਿਰ ਬਣ ਜਾਂਦੀ ਤੇ ਸਾਡਾ ਪਾਣੀ ਹਰਿਆਣੇ ਕੋਲ ਹੁੰਦਾ ਉਸ ਸਮੇਂ ਕਾਂਗਰਸ ਨੇ ਨਹਿਰ ਲਈ ਫੌਜ ਲਾ ਦਿੱਤੀ ਸੀ ਤੇ ਉਹ ਕੰਮ ਰੋਕਿਆ ਸਿਰਫ ਤੇ ਸਿਰਫ ਅਕਾਲੀ ਦਲ ਨੇ ਸੀ ਤੇ ਅੱਜ ਤਕ ਨਹਿਰ ਦਾ ਕੰਮ ਰੁਕਿਆ ਹੋਇਆ ਹੈ।