ਫਾਜ਼ਿਲਕਾ:ਪਿਛਲੇ 1 ਇੱਕ ਹਫ਼ਤੇ ਤੋਂ ਪੂਰੇ ਪੰਜਾਬ ਦੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਸੀ। ਜਿਸ ਦੇ ਚੱਲਦੇ ਲੋਕ ਮੀਂਹ ਲਈ ਅਰਦਾਸਾਂ ਕਰ ਰਹੇ ਸਨ। ਜਿਸ ਤੋਂ ਮਗਰੋਂ ਮੀਂਹ ਪਿਆ ਤੇ ਲੋਕਾਂ ਲਈ ਰਾਹਤ ਦੇ ਨਾਲ ਆਫ਼ਤ ਵੀ ਲੈ ਕੇ ਆਇਆ।
ਗਲੀਆਂ ’ਚ ਖੜਿਆ ਮੀਂਹ ਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਸੱਦਾ ਜੇਕਰ ਗੱਲ ਕਰੀਏ ਫਾਜ਼ਿਲਕਾ ਦੀ ਤਾਂ ਇੱਥੇ ਇੱਕ ਪਾਸੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ ਦੂਸਰੇ ਪਾਸੇ ਗਲੀਆਂ ’ਚ ਗੰਦਗੀ ਵਾਲਾ ਪਾਣੀ ਖੜ੍ਹਨ ਨਾਲ ਕਿਸੇ ਵੀ ਵੇਲੇ ਭਿਆਨਕ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਇਹ ਵੀ ਪੜੋ: ਤੂਫ਼ਾਨ ਨੇ ਮਚਾਇਆ ਕਹਿਰ, ਲੱਖਾਂ ਦਾ ਹੋਇਆ ਨੁਕਸਾਨ
ਸ਼ਹਿਰ ਵਿੱਚ ਫੈਲੀ ਗੰਦਗੀ ਨੇ ਲੋਕਾਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ। ਜੋ ਕਿ ਕਿਸੇ ਵੀ ਵਕਤ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਜਦੋਂ ਕਿ ਲੋਕ ਪਹਿਲਾਂ ਤੋਂ ਹੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦਾ ਸ਼ਿਕਾਰ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਨਾਲ ਬੈਠ ਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇ ਤਾਂ ਜੋ ਉਹ ਆਪਣੇ ਕੰਮ ’ਤੇ ਵਾਪਸ ਆ ਜਾਣ ਤੇ ਸ਼ਹਿਰ ਵਾਸੀਆਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ।
ਇਹ ਵੀ ਪੜੋ: ਰਜਬਾਹਿਆਂ ’ਚ ਪਾਣੀ ਨਾ ਆਉਣ ਕਾਰਨ ਝੋਨਾ ਲਾਉਣ ’ਚ ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ