ਫ਼ਾਜ਼ਿਲਕਾ:ਡਿਊਟੀ ਤੋਂ ਘਰ ਆ ਰਹੇ ਫੌਜੀ ਜਵਾਨ ਦੀ ਮੌਤ ਹੋ ਗਈ। ਦਰਅਸਲ ਇਹ ਹਾਦਸਾ ਨਹਿਰ ਵਿੱਚ ਕਾਰ ਡਿੱਗਣ ਕਾਰਨ ਹੋਇਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਰਾਜਵਿੰਦਰ ਸਿੰਘ ਸੀ, ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਪਿੰਡ ਕਮਾਲ ਵਾਲਾ ਦਾ ਵਸਨੀਕ ਸੀ ਜੋ ਮਲੋਟ ਤੋਂ ਵਾਪਸ ਆ ਰਿਹਾ। ਜਾਣਕਾਰੀ ਮੁਤਾਬਿਕ ਪਿੰਡ ਡੰਗਰ ਖੇੜਾ ਦੇ ਨੇੜਿਓ ਲੰਘਦੀ ਪੰਜਵਾਂ ਨਹਿਰ ਦੀ ਪੱਟੜੀ ‘ਤੇ ਇਹ ਹਾਦਸਾ ਹੋਇਆ ਹੈ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ, ਕਿ ਮ੍ਰਿਤਕ ਨੇ ਬੜੀ ਹਿੰਮਤ ਵਿਖਾਈ ਅਤੇ ਜਦੋਜਹਿਦ ਤੋਂ ਬਾਅਦ ਕਾਰ ਦਾ ਸ਼ੀਸ਼ਾ ਭੰਨ ਕੇ ਬਾਹਰ ਆ ਗਿਆ ਸੀ, ਤਾਂ ਘਟਨਾ ਦੇ ਨੇੜੇ ਤੇੜੇ ਦੇ ਲੋਕਾਂ ਨੇ ਇੱਕਠੇ ਹੋ ਕੇ ਡੰਗਰ ਖੇੜਾ ਹਸਪਤਾਲ ਵਿੱਚ ਖੜੀ ਐਂਬੂਲੈਂਸ ਨੂੰ ਫੋਨ ਕੀਤਾ, ਪਰ ਇਲਾਜ਼ਮ ਹੈ ਕਿ ਉਹ ਕਰੀਬ 1 ਘੰਟੇ ਬਾਅਦ ਪਹੁੰਚੀ। ਸਮੇਂ ਸਿਰ ਡਾਕਟਰ ਦੀ ਸਹਾਇਤਾ ਨਾ ਮਿਲਣ ਕਰਕੇ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ।