ਫਾਜ਼ਿਲਕਾ:ਸਰਕਾਰ(Government) ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਗ਼ਰੀਬ ਲੋਕ ਦੋ ਡੰਗ ਦੀ ਰੋਟੀ ਪੇਟ ਭਰ ਕੇ ਖਾ ਸਕਣ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਤੀ ਕਣਕ ਵੀ ਖਾਣ ਵਾਲੀ ਨਹੀਂ ਹੁੰਦੀ। ਫਾਜ਼ਿਲਕਾ (Fazilka)ਦੇ ਪਿੰਡ ਖੂਈਖੇੜਾ 'ਚ ਡਿੱਪੂ ਤੇ ਸਪਲਾਈ ਹੋਣ ਵਾਲੀ ਕਣਕ ਵਿੱਚ ਮਿੱਟੀ ਮਿਲੀ। ਪਿੰਡ ਵਾਸੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਵੱਲੋਂ ਸਪਲਾਈ ਹੋਣ ਵਾਲੀ ਕਣਕ ਦੀ ਨੀਵੀ ਕੁਆਲਿਟੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿੱਤੀ ਜਾ ਰਹੀ ਕਣਕ ਵਿੱਚ ਨਾ ਸਿਰਫ਼ ਮਿੱਟੀ ਪਾਈ ਜਾ ਰਹੀ ਹੈ, ਬਲਕਿ ਇਹ ਕਣਕ ਗਿੱਲੀ ਵੀ ਹੈ।
ਉਹਨਾਂ ਨੇ ਇਸ ਦੀ ਸ਼ਿਕਾਇਤ ਮੌਕੇ ਤੇ ਮੌਜੂਦ ਸੁਪਰਵਾਈਜ਼ਰ ਨੂੰ ਕੀਤੀ। ਜਿਸ ਤੋਂ ਬਾਅਦ ਜੀ.ਓ.ਜੀ ਤੋਂ ਆਏ ਸੁਪਰਵਾਈਜ਼ਰ ਅਵਤਾਰ ਸਿੰਘ(Supervisor Avtar Singh from GOG) ਵੱਲੋਂ ਜਦ ਕਣਕ ਨੂੰ ਚੈੱਕ ਕੀਤਾ ਗਿਆ ਤਾਂ ਉਸਨੇ ਦੇਖਿਆ ਕਿ ਇਹ ਕਣਕ ਘਟਿਆ ਕੁਆਲਟੀ ਦੀ ਹੈ।