ਪੰਜਾਬ

punjab

ETV Bharat / state

ਕਿਸਾਨਾਂ ਦੇ ਸੰਘਰਸ਼ ਕਰਕੇ ਸ਼ੈਲਰ ਮਾਲਕਾਂ ਨੂੰ ਲੱਖਾਂ ਦਾ ਨੁਕਸਾਨ - ਪੰਜਾਬ ਸ਼ੈਲਰ ਮਾਲਕ

ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸੰਘਰਸ਼ ਦੀ ਆੜ 'ਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਿਹਾਰ, ਦਿੱਲੀ, ਯੂ.ਪੀ ਤੋਂ ਆਏ ਝੋਨੇ ਦੇ ਟਰੱਕਾਂ ਨੂੰ ਉਨ੍ਹਾਂ ਤੱਕ ਨਹੀਂ ਪਹੁੰਚਣ ਦਿਤਾ ਗਿਆ ਅਤੇ ਵਾਪਸ ਹਰਿਆਣਾ ਦੀ ਸੀਮਾ ਅੰਦਰ ਭੇਜ ਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Oct 30, 2020, 1:51 PM IST

ਫ਼ਾਜ਼ਿਲਕਾ: ਕੇਂਦਰ ਸਰਕਾਰ ਖਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ 'ਤੇ ਉਤਰ ਕੇ ਕੀਤਾ ਜਾ ਰਿਹਾ ਸੰਘਰਸ਼ ਜਿੱਥੇ ਪੰਜਾਬ 'ਚ ਬਲੈਕ ਆਊਟ ਦੀ ਸਥਿਤੀ ਲਿਆਉਣ ਦੀ ਕਗਾਰ 'ਤੇ ਪਹੁੰਚ ਗਿਆ ਹੈ ਉਥੇ ਹੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ੈਲਰ ਮਾਲਕਾਂ ਨੇ ਵੀ ਹੜਤਾਲ ਕਰ ਦਿੱਤੀ ਹੈ। ਅਜਿਹੇ 'ਚ ਇਸ ਦਾ ਸਭ ਤੋਂ ਵੱਡਾ ਅਸਰ ਝੋਨੇ ਦੀ ਖਰੀਦ 'ਤੇ ਪੈਣਾ ਲਾਜ਼ਮੀ ਹੈ।

ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸੰਘਰਸ਼ ਦੀ ਆੜ 'ਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਿਹਾਰ, ਦਿੱਲੀ, ਯੂ.ਪੀ ਤੋਂ ਆਏ ਝੋਨੇ ਦੇ ਟਰੱਕਾਂ ਨੂੰ ਉਨ੍ਹਾਂ ਤੱਕ ਨਹੀਂ ਪਹੁੰਚਣ ਦਿਤਾ ਗਿਆ ਅਤੇ ਵਾਪਸ ਹਰਿਆਣਾ ਦੀ ਸੀਮਾ ਅੰਦਰ ਭੇਜ ਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਹੈ। ਇਸ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਗਿਆ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਬੈਠਾ ਰਿਹਾ। ਇਸੇ ਰੋਸ ਨੂੰ ਲੈ ਕੇ ਫ਼ਾਜ਼ਿਲਕਾ ਦੇ ਸ਼ੈਲਰ ਮਾਲਕਾਂ ਨੇ ਹੜਤਾਲ ਦਾ ਫ਼ੈਸਲਾ ਲਿਆ ਹੈ ਅਤੇ ਮੰਡੀਆਂ ਵਿਚੋਂ ਝੋਨੇ ਦੀ ਖਰੀਦ ਨਾ ਕਰਨ ਦਾ ਫੈਂਸਲਾ ਲਿਆ ਹੈ।

ਵੀਡੀਓ

ਸ਼ੈਲਰ ਮਾਲਕ ਬਲਵਿੰਦਰ ਸਿੰਘ ਗੋਰਾਇਆ ਅਤੇ ਵਰੁਣ ਛਾਬੜਾ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾਂ ਕਿਸਾਨ ਹਨ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਰੱਖ ਕੇ ਹੀ ਉਹ ਆਪਣਾ ਕਾਰੋਬਾਰ ਕਰਦੇ ਹਨ। ਹੁਣ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਝੋਨੇ ਦੇ ਟਰੱਕ ਆ ਰਹੇ ਸਨ ਤਾਂ ਕਿਸਾਨ ਵੱਲੋਂ ਥੇਹ ਕਲੰਦਰ ਟੋਲ ਪਲਾਜ਼ਾ ਕੋਲ ਲਾਏ ਧਰਨੇ 'ਤੇ ਰੋਕ ਲਏ ਗਏ ਅਤੇ ਕੁੱਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਟਰੱਕਾਂ ਨੂੰ ਵਾਪਸ ਹਰਿਆਣਾ ਦੀ ਸੀਮਾ ਅੰਦਰ ਦਾਖ਼ਲ ਕਰ ਦਿਤਾ। ਇਸ ਦੌਰਾਨ ਸ਼ੈਲਰ ਮਾਲਕਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਅਤੇ ਮਦਦ ਲਈ ਕਿਹਾ ਪਰ ਪ੍ਰਸ਼ਾਸਨ ਨੇ ਸੁਣਵਾਈ ਹੀ ਨਹੀਂ ਕੀਤੀ ਅਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ABOUT THE AUTHOR

...view details