ਪੰਜਾਬ

punjab

ETV Bharat / state

ਜਲਾਲਾਬਾਦ 'ਚ ਗੰਦੇ ਪਾਣੀ ਕਾਰਨ ਲੋਕਾਂ ਨੂੰ ਸਤਾ ਰਿਹਾ ਬਿਮਾਰੀਆਂ ਦਾ ਡਰ - ਭਿਆਨਕ ਬਿਮਾਰੀਆਂ

ਜਲਾਲਾਬਾਦ ਦੀ ਇੰਡਸਟਰੀ ਰੋਡ ਤੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਫੈਲਾਅ ਰਿਹਾ ਭਿਆਨਕ ਬਿਮਾਰੀਆਂ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਕਰਨਗੇ ਧਰਨਾ ਪ੍ਰਦਰਸ਼ਨ।

ਜਲਾਲਾਬਾਦ ਇੰਡਸਟਰੀ ਰੋਡ ਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਫੈਲਾਅ ਰਿਹਾ ਭਿਆਨਕ ਬਿਮਾਰੀਆਂ
ਜਲਾਲਾਬਾਦ ਇੰਡਸਟਰੀ ਰੋਡ ਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਫੈਲਾਅ ਰਿਹਾ ਭਿਆਨਕ ਬਿਮਾਰੀਆਂ

By

Published : Apr 18, 2021, 9:50 PM IST

ਜਲਾਲਾਬਾਦ: ਸਥਾਨਕ ਸ਼ਹਿਰ ਦੀ ਬਸਤੀ ਘੁਮਿਆਰਾਂ ਵਾਲੀ ਇੰਡਸਟਰੀ ਰੋਡ ਤੇ ਰਹਿਣ ਵਾਲੇ ਲੋਕਾਂ ਦਾ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੇ ਚਲਦਿਆਂ ਜੀਣਾ ਮੁਹਾਲ ਹੋ ਚੁੱਕਿਆ ਹੈ। ਸੀਵਰੇਜ ਸਿਸਟਮ ਬਲਾਕ ਹੋਣ ਦੇ ਚੱਲਦਿਆਂ ਜਿੱਥੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੁੰਦਾ ਸੀ। ਹੁਣ ਘਰਾਂ ਦੇ ਵਿੱਚ ਵੀ ਦਾਖਲ ਹੋਣਾ ਸ਼ੁਰੂ ਹੋ ਚੁੱਕਿਆ ਹੈ। ਜਿਸ ਦੇ ਨਾਲ ਕਈ ਲੋਕ ਭਿਆਨਕ ਬੀਮਾਰੀਆਂ ਦੀ ਜਕੜ ਵਿਚ ਵੀ ਆ ਚੁੱਕੇ ਹਨ।

ਜਲਾਲਾਬਾਦ ਇੰਡਸਟਰੀ ਰੋਡ ਤੇ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਫੈਲਾਅ ਰਿਹਾ ਭਿਆਨਕ ਬਿਮਾਰੀਆਂ

ਜਾਣਕਾਰੀ ਦਿੰਦੇ ਹੋਏ ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਗੰਦਾ ਪਾਣੀ ਗਲੀਆਂ ਦੇ ਵਿਚ ਖੜ੍ਹਾ ਹੈ ਅਤੇ ਹੁਣ ਉਹ ਘਰਾਂ ਦੇ ਵਿੱਚ ਵੀ ਦਾਖਲ ਹੋਣਾ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧ ਵਿਚ ਉਸ ਨੂੰ ਉਨ੍ਹਾਂ ਨੇ ਪ੍ਰਸ਼ਾਸਨ ਹਲਕਾ ਵਿਧਾਇਕ ਤੂੰ ਕਈ ਵਾਰ ਇਸ ਸਮੱਸਿਆ ਦੇ ਹੱਲ ਬਾਰੇ ਮੰਗ ਕੀਤੀ ਹੈ, ਮਾਮਲਾ ਜਿਉਂ ਦਾ ਤਿਉਂ ਹੀ ਦਿਖਾਈ ਦੇ ਰਿਹਾ ਹੈ। ਹੁਣ ਹਾਲਾਤ ਇੰਨੇ ਬਦਤਰ ਬਣ ਚੁੱਕੇ ਨੇ ਕਿ ਇਹ ਪਾਣੀ ਘਰਾਂ ਦੇ ਵਿੱਚ ਦਾਖ਼ਲ ਹੋਣਾ ਸ਼ੁਰੂ ਹੋ ਗਏ। ਜਿਸ ਦੇ ਚਲਦਿਆਂ ਖੁਰਕ ਟਾਈਫਾਈਡ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਨੇ ਇੰਨਾ ਹੀ ਨਹੀਂ ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੈਰ ਵੀ ਇਸ ਪਾਣੀ ਦੇ ਚਲਦਿਆਂ ਖ਼ਰਾਬ ਹੋਣੇ ਹੋ ਚੁੱਕੇ ਹਨ। ਇਸ ਸੰਬੰਧ ਵਿੱਚ ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ। ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।

ABOUT THE AUTHOR

...view details