ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਣਾ ਵਿਖੇ ਐਫ.ਸੀ.ਆਈ ਦੇ ਬਣੇ ਗੋਦਾਮ ਅੰਦਰ ਘੂੰਣ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ। ਜਿਸਦੇ ਚਲਦੇ ਪਿੰਡ ਵਾਸੀ ਆਪਣਾ ਪਿੰਡ ਛੱਡਣ ਨੂੰ ਮਜਬੂਰ ਹਨ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਆਪਣਾ ਪਿੰਡ ਵਕਾਊ ਕਰ ਦਿੱਤਾ ਹੈ। ਇਸ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਲੇਖ ਰਾਜ, ਸੰਦੀਪ ਕੁਮਾਰ, ਸੌਰਵ ਕੁਮਾਰ, ਬਲਜੀਤ ਕੁਮਾਰ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਣਾ ਵਿਖੇ ਕੁਝ ਗੋਦਾਮ ਬਣੇ ਹੋਏ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਗੋਦਾਮ ਅੰਦਰੋਂ ਨਿਕਲਿਆ ਘੁਣ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਿਆ, ਜਿਸ ਕਰਕੇ ਘੂੰਣ ਉਨ੍ਹਾਂ ਨੂੰ ਘੂੰਣ ਵਾਂਗ ਹੀ ਖਾਂ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆਂ ਸਬੰਧੀ ਉਨ੍ਹਾਂ ਨੇ ਫ਼ਾਜ਼ਿਲਕਾ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦੁਵਾਇਆ ਜਾਵੇ ਪਰ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਚਲਦੇ ਪਿਛਲੇ ਕਈ ਦਿਨਾਂ ਤੋਂ ਗੋਦਾਮਾਂ ਦੇ ਬਾਹਰ ਪਿੰਡ ਰਾਣਾ ਵਾਸੀਆਂ ਨੇ ਗੋਦਾਮ ਦੇ ਬਾਹਰ ਆਪਣਾ ਪੱਕਾ ਮੋਰਚਾ ਲਗਾਇਆ ਹੋਇਆ ਹੈ।