ਫਾਜ਼ਿਲਕਾ:ਜਿੱਥੇ ਆਮ ਵਸਤੂਆਂ ਦੇ ਭਾਅ ਵਧਣ ਨਾਲ ਮਹਿੰਗਾਈ ਦੀ ਵੱਡੀ ਮਾਰ ਆਦਮੀ ‘ਤੇ ਪੈ ਰਹੀ ਹੈ ਉੱਥੇ ਹੀ ਰੋਜ਼ਮਰਾਂ ਦੀ ਵਰਤੋਂ ‘ਚ ਆਉਣ ਵਾਲੀਆਂ ਸਬਜ਼ੀਆਂ ਦੇ ਵਧੇ ਭਾਅ ਦੇ ਅਸਮਾਨ ਨੂੰ ਛੂਹਣ ਨਾਲ ਆਦਮੀ ਦੀ ਰਸੋਈ ਦਾ ਬਜਟ ਨੂੰ ਹਿੱਲ ਗਿਆ ਹੈ। ਜਿੱਥੇ ਆਮ ਦਿਨ੍ਹਾਂ ਵਿੱਚ 10 ਤੋਂ 20 ਰੁਪਏ ਕਿੱਲੋ ਮਿਲਣ ਵਾਲੀਆਂ ਸਬਜ਼ੀਆਂ ਹੁਣ 30 ਤੋਂ 50 ਰੁਪਏ ਕਿੱਲੋ ਹੋਣ ਦੇ ਨਾਲ ਆਦਮੀ ਨੂੰ ਸਬਜ਼ੀਆਂ ਖਰੀਦਣ ਤੋਂ ਪਹਿਲਾਂ ਸੋਚਣਾ ਪੈ ਰਿਹਾ ਹੈ।
ਇਸ ਸਬੰਧ ਵਿਚ ਸਬਜ਼ੀ ਮੰਡੀ ਵਿਚ ਸਬਜ਼ੀ ਵਿਕਰੇਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਸੀਜ਼ਨ ਦੇ ਚੱਲਦੇ ਡੀਜ਼ਲ ਦੇ ਵਧ ਰਹੇ ਰੇਟਾਂ ਦੇ ਕਾਰਨ ਪਏ ਅਸਰ ਦੇ ਚਲਦਿਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ ਹਨ ਜਿਸ ਨਾਲ ਉਹ ਵੀ ਪ੍ਰੇਸ਼ਾਨ ਹਨ।