ਫਾਜ਼ਿਲਕਾ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰ ਕਈ ਯਤਨ ਕਰ ਰਹੀ ਹੈ। ਇਸ ਨੂੰ ਮੁੱਖ ਰੱਖਿਆ ਪ੍ਰਧਾਨ ਮੰਤਰੀ ਮੋਦੀ ਨੇ 21 ਦਿਨਾਂ ਦਾ ਲੌਕਡਾਊਨ ਦਾ ਐਲਾਨ ਵੀ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਫਾਜ਼ਿਲਕਾ ਦੇ ਰਾਈਸ ਮਿਲਰ ਯੂਨੀਅਨ ਦੇ ਹਰ ਮੈਂਬਰ ਵੱਲੋਂ ਮੁੱਖ ਮੰਤਰੀ ਕੋਵਿਡ ਰਿਲੀਫ਼ ਫੰਡ ਲਈ 21 ਹਜ਼ਾਰ ਦਾ ਚੈੱਕ ਦਿੱਤਾ ਹੈ। ਇਸ ਮੌਕੇ ਰਾਈਸ ਮਿਲਰ ਯੂਨੀਅਨ ਦੇ ਪ੍ਰਧਾਨ ਰੰਜਮ ਕਾਮਰਾ ਨੇ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਨਜਿੱਠਣ ਲਈ ਸਾਰਿਆ ਨੂੰ ਇੱਕ-ਜੁੱਟ ਹੋਣਾ ਪਵੇਗਾ ਤਾਂ ਜੋ ਇਸ ਬਿਮਾਰੀ ਉੱਤੇ ਕਾਬੂ ਪਾਇਆ ਜਾ ਸਕੇ।